ਕਸ਼ਮੀਰ ’ਤੇ ਪਾਕਿ-ਈਰਾਨ ਦੇ ਸਾਂਝੇ ਬਿਆਨ ਤੋਂ ਭਾਰਤ ਨਾਰਾਜ਼, ਈਰਾਨੀ ਅਧਿਕਾਰੀਆਂ ਸਾਹਮਣੇ ਚੁੱਕਿਆ ਮਾਮਲਾ

04/26/2024 1:19:56 AM

ਨਵੀਂ ਦਿੱਲੀ (ਭਾਸ਼ਾ)– ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਪਾਕਿਸਤਾਨ ਯਾਤਰਾ ਸੰਪੰਨ ਹੋਣ ’ਤੇ ਜਾਰੀ ਇਕ ਸਾਂਝੇ ਬਿਆਨ ’ਚ ਕਸ਼ਮੀਰ ਮੁੱਦਾ ਸ਼ਾਮਲ ਹੋਣ ਦੇ ਮੱਦੇਨਜ਼ਰ ਭਾਰਤ ਨਾਰਾਜ਼ ਹੋ ਗਿਆ ਹੈ ਤੇ ਉਸ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ‘ਇਹ ਮਾਮਲਾ ਈਰਾਨੀ ਅਧਿਕਾਰੀਆਂ ਸਾਹਮਣੇ ਚੁੱਕਿਆ ਹੈ’।

ਇਹ ਖ਼ਬਰ ਵੀ ਪੜ੍ਹੋ : ਵਿਧਵਾ ਮਾਂ ਦੇ ਘਰ ਪੈ ਗਏ ਵੈਣ, ਅਮਰੀਕਾ ਰਹਿ ਰਹੇ ਕੁਆਰੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

ਰਾਸ਼ਟਰਪਤੀ ਰਈਸੀ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਸੱਦੇ ’ਤੇ 22-24 ਅਪ੍ਰੈਲ ਤਕ ਪਾਕਿਸਤਾਨ ਦੀ ਅਧਿਕਾਰਤ ਯਾਤਰਾ ਕੀਤੀ ਸੀ। ਉਨ੍ਹਾਂ ਨਾਲ ਇਕ ਉੱਚ ਪੱਧਰੀ ਵਫ਼ਦ ਵੀ ਸੀ, ਜਿਸ ’ਚ ਵਿਦੇਸ਼ ਮੰਤਰੀ ਅਮੀਰ ਅਬਦੁੱਲਾਹਿਅਨ ਦੇ ਨਾਲ-ਨਾਲ ਕੈਬਨਿਟ ਦੇ ਹੋਰ ਮੈਂਬਰ ਤੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ।

ਬੁੱਧਵਾਰ ਨੂੰ ਰਈਸੀ ਦੀ ਇਸਲਾਮਾਬਾਦ ਦੀ ਪਹਿਲੀ ਯਾਤਰਾ ਤੋਂ ਬਾਅਦ ਦੋਵਾਂ ਦੇਸ਼ਾਂ ਵਲੋਂ ਜਾਰੀ ਇਕ ਸਾਂਝੇ ਬਿਆਨ ’ਚ ਕਿਹਾ ਗਿਆ ਸੀ ਕਿ ਪਾਕਿਸਤਾਨ ਤੇ ਈਰਾਨ ਇਸ ਗੱਲ ’ਤੇ ਸਹਿਮਤ ਹੋਏ ਹਨ ਕਿ ਕਸ਼ਮੀਰ ਮੁੱਦੇ ਦਾ ਖ਼ੇਤਰ ਦੇ ਲੋਕਾਂ ਦੀ ਇੱਛਾ ਦੇ ਆਧਾਰ ’ਤੇ ਸ਼ਾਂਤੀਪੂਰਨ ਤਰੀਕਿਆਂ ਨਾਲ ਹੱਲ ਕੱਢਿਆ ਜਾਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh