''ਗਲੋਬਲ ਹੰਗਰ ਇੰਡੈਕਸ'' : ਭੁੱਖ ਮਿਟਾਉਣ ''ਚ ਭਾਰਤ ਡਿੱਗਿਆ ਹੇਠਾਂ

10/16/2019 1:26:34 PM

ਨਵੀਂ ਦਿੱਲੀ— ਗਲੋਬਲ ਹੰਗਰ ਇੰਡੈਕਸ 'ਚ ਦੇਸ਼ ਦੀ ਰੈਂਕਿੰਗ 'ਚ ਗਿਰਾਵਟ ਆਈ ਹੈ। ਭਾਰਤ ਸਾਲ 2019 'ਚ 117 ਦੇਸ਼ਾਂ ਦੀ ਸੂਚੀ 'ਚ 102ਵੇਂ ਨੰਬਰ 'ਤੇ ਚਲਾ ਗਿਆ ਹੈ, ਜਦਕਿ 2010 'ਚ ਇਹ 95ਵੇਂ ਨੰਬਰ 'ਤੇ ਸੀ। ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ 'ਚ 117 ਦੇਸ਼ਾਂ ਦੇ 4 ਸਾਲ- 2000, 2005, 2010 ਅਤੇ 2019 ਦੇ ਅੰਕੜਿਆਂ ਦੀ ਤੁਲਨਾ ਕੀਤੀ ਗਈ ਹੈ। ਲੰਬੇ ਸਮੇਂ ਦੇ ਲਿਹਾਜ਼ ਨਾਲ ਭਾਰਤ ਦੀ ਅਜਿਹੀ ਰੈਂਕਿੰਗ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੇਸ਼ ਵਿਚ 5 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ 'ਚ ਉੱਚਾਈ ਦੇ ਅਨੁਪਾਤ 'ਚ ਘੱਟ ਵਜ਼ਨ ਵਾਲੇ ਬੱਚਿਆਂ ਦੀ ਗਿਣਤੀ ਵਧੀ ਹੈ। ਇਸ ਕਾਰਨ 2019 ਦੀ ਰਿਪੋਰਟ 'ਚ ਭਾਰਤ ਦਾ ਪ੍ਰਦਰਸ਼ਨ ਵਿਗੜਿਆ ਹੈ। 
ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਉੱਚਾਈ ਦੇ ਅਨੁਪਾਤ 'ਚ ਘੱਟ ਵਜ਼ਨ ਵਾਲੇ ਬੱਚਿਆਂ ਦੀ ਦਰ 20.8 ਫੀਸਦੀ ਦੇ ਉੱਚੇ ਪੱਧਰ 'ਤੇ ਹੈ। ਇਹ ਇਸ ਰਿਪੋਰਟ 'ਚ ਸ਼ਾਮਲ ਸਾਰੇ ਦੇਸ਼ਾਂ 'ਚ ਸਭ ਤੋਂ ਵੱਧ ਹੈ। ਇਸ ਪੱਧਰ 'ਤੇ ਭਾਰਤ ਦੀ ਖਰਾਬ ਹਾਲਤ ਸਿਰਫ ਯੁੱਧਗ੍ਰਸਤ ਯਮਨ ਅਤੇ ਜਲਵਾਯੂ ਸੰਕਟ ਨਾਲ ਜੂਝਣਾ ਦੱਸਿਆ ਗਿਆ ਹੈ। ਭਾਰਤ ਵਿਚ 6 ਤੋਂ 23 ਮਹੀਨੇ ਤਕ ਦੇ ਬੱਚਿਆਂ 'ਚੋਂ ਮਹਿਜ 9.6 ਫੀਸਦੀ ਨੂੰ ਮਿਲਦੀ ਹੈ ਘੱਟੋ-ਘੱਟ ਖੁਰਾਕ। 

ਆਓ ਜਾਣਦੇ ਹਾਂ ਕਿਸ ਤਰ੍ਹਾਂ ਰਹੀ ਭਾਰਤ ਦੀ ਰੈਂਕਿੰਗ—
ਸਾਲ 2000 'ਚ 113 ਦੇਸ਼ਾਂ 'ਚੋਂ 83ਵੇਂ ਨੰਬਰ 
ਸਾਲ 2005 'ਚ 114 ਦੇਸ਼ਾਂ 'ਚੋਂ 95ਵੇਂ ਨੰਬਰ 
ਸਾਲ 2010 'ਚ 116 ਦੇਸ਼ਾਂ 'ਚੋਂ 95ਵੇਂ ਨੰਬਰ 
ਸਾਲ 2019 'ਚ 117 ਦੇਸ਼ਾਂ 'ਚੋਂ 102ਵੇਂ ਨੰਬਰ 

ਸਾਲ 2015-16 ਦੇ ਰਾਸ਼ਟਰੀ ਪਰਿਵਾਰ ਸਰਵੇਖਣ ਮੁਤਾਬਕ ਗੁਜਰਾਤ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਅਜਿਹੇ ਵੱਡੇ ਸੂਬੇ ਹਨ, ਜਿਨ੍ਹਾਂ ਦਾ ਦੇਸ਼ 'ਚ ਉੱਚਾਈ ਦੇ ਅਨੁਪਾਤ ਵਿਚ ਘੱਟ ਵਜ਼ਨ ਵਾਲੇ ਬੱਚਿਆਂ 'ਚ ਸਭ ਤੋਂ ਵੱਧ ਯੋਗਦਾਨ ਹੈ। ਭੁੱਖ ਮਿਟਾਉਣ 'ਚ ਭਾਰਤ ਦੀ ਮੁਹਿੰਮ ਕਮਜ਼ੋਰ ਪੈ ਰਹੀ ਹੈ। ਇਨ੍ਹਾਂ 5 ਸਾਲਾਂ ਵਿਚ ਬੱਚਿਆਂ ਦੀ ਮੌਤ ਦਰ, ਉੱਚਿਤ ਖਾਣਾ ਨਾ ਮਿਲਣ ਕਾਰਨ ਬੌਨੇਪਣ ਅਤੇ ਕੁਪੋਸ਼ਣ ਆਦਿ ਦਾ ਸ਼ਿਕਾਰ ਹੋਣਾ ਸ਼ਾਮਲ ਹੈ। ਬੌਨੇਪਣ ਵਿਚ ਇਕ ਉਮਰ ਵਿਸ਼ੇਸ਼ 'ਤੇ ਬੱਚਿਆਂ ਦੀ ਉੱਚਾਈ ਆਨ ਨਾਲੋਂ ਘੱਟ ਹੁੰਦੀ ਹੈ।

Tanu

This news is Content Editor Tanu