ਪ੍ਰੈੱਸ ਸੁਤੰਤਰਤਾ ਮਾਮਲੇ ''ਚ ਦੋ ਅੰਕ ਫਿਸਲ ਕੇ 140ਵੇਂ ਸਥਾਨ ''ਤੇ ਭਾਰਤ

04/18/2019 7:37:09 PM

ਲੰਡਨ— 'ਰਿਪੋਰਟਸ ਵਿਦਾਊਟ ਬਾਰਡਰਸ' ਦੀ ਸਾਲਾਨਾ ਰਿਪੋਰਟ 'ਚ ਭਾਰਤ ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ 'ਚ ਦੋ ਅੰਕ ਖਿਸਕ ਗਿਆ ਹੈ। 180 ਦੇਸ਼ਾਂ 'ਚ ਭਾਰਤ ਦਾ 140ਵਾਂ ਸਥਾਨ ਹੈ। ਵੀਰਵਾਰ ਨੂੰ ਜਾਰੀ ਹੋਈ ਰਿਪੋਰਟ 'ਚ ਭਾਰਤ 'ਚ ਚੱਲ ਰਹੀਆਂ ਆਮ ਚੋਣਾਂ ਦੇ ਪ੍ਰਚਾਰ ਦੇ ਦੌਰ ਨੂੰ ਪੱਤਰਕਾਰਾਂ ਲਈ ਖਾਸ ਤੌਰ 'ਤੇ ਸਭ ਤੋਂ ਖਤਰਨਾਕ ਵੇਲੇ ਦੇ ਤੌਰ 'ਤੇ ਰੇਖਾਂਕਿਤ ਕੀਤਾ ਗਿਆ ਹੈ।

ਵਿਸ਼ਵ ਪ੍ਰੈੱਸ ਸੁਤੰਤਰਤਾ ਇੰਡੈਕਸ 2019 'ਚ ਨਾਰਵੇ ਚੋਟੀ 'ਤੇ ਹੈ। ਇਸ ਰਿਪੋਰਟ 'ਚ ਪਾਇਆ ਗਿਆ ਹੈ ਕਿ ਦੁਨੀਆ ਭਰ 'ਚ ਪੱਤਰਕਾਰਾਂ ਦੇ ਪ੍ਰਤੀ ਦੁਸ਼ਮਣੀ ਦੀ ਭਾਵਨਾ ਵਧੀ ਹੈ। ਇਸ ਕਾਰਨ ਨਾਲ ਭਾਰਤ 'ਚ ਬੀਤੇ ਸਾਲ ਆਪਣੇ ਕੰਮ ਦੇ ਕਾਰਨ ਘੱਟ ਤੋਂ ਘੱਟ 6 ਪੱਤਰਕਾਰਾਂ ਦੀ ਹੱਤਿਆਂ ਕਰ ਦਿੱਤੀ ਗਈ। ਇੰਡੈਕਸ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਪ੍ਰੈੱਸ ਸੁਤੰਤਰਤਾ ਦੀ ਵਰਤਮਾਨ ਸਥਿਤੀ 'ਚ ਇਕ ਪੱਤਰਕਾਰਾਂ ਦੇ ਖਿਲਾਫ ਹਿੰਸਾ ਹੈ, ਜਿਸ 'ਚ ਪੁਲਸ ਦੀ ਹਿੰਸਾ, ਮਾਓਵਾਦੀਆਂ ਦੇ ਹਮਲੇ, ਅਪਰਾਧੀ ਸਮੂਹਾਂ ਜਾਂ ਭ੍ਰਿਸ਼ਟ ਸਿਆਸਤਦਾਨਾਂ ਦਾ ਵਿਰੋਧ ਸ਼ਾਮਲ ਹੈ। 2018 'ਚ ਆਪਣੇ ਕੰਮ ਦੇ ਕਾਰਨ ਭਾਰਤ 'ਚ ਘੱਟ ਤੋਂ ਘੱਟ 6 ਪੱਤਰਕਾਰਾਂ ਦੀ ਜਾਨ ਚਲੀ ਗਈ। 7ਵੇਂ ਮਾਮਲੇ 'ਚ ਵੀ ਇਹੀ ਸ਼ੱਕ ਹੈ। ਇਸ 'ਚ ਕਿਹਾ ਗਿਆ ਹੈ ਇਹ ਹੱਤਿਆਵਾਂ ਦੱਸਦੀਆਂ ਹਨ ਕਿ ਭਾਰਤੀ ਪੱਤਰਕਾਰ ਕਈ ਖਤਰਿਆਂ ਦਾ ਸਾਹਮਣਾ ਕਰਦੇ ਹਨ, ਖਾਸ ਕਰਕੇ ਪੇਂਡੂ ਇਲਾਕਿਆਂ 'ਚ ਗੈਰ-ਅੰਗ੍ਰੇਜ਼ੀ ਭਾਸ਼ੀ ਮੀਡੀਆ ਦੇ ਲਈ ਕੰਮ ਕਰਨ ਵਾਲੇ ਪੱਤਰਕਾਰ।

ਵਿਸ਼ਲੇਸ਼ਣ 'ਚ ਦੋਸ਼ ਲਾਇਆ ਗਿਆ ਹੈ ਕਿ 2019 ਦੀਆਂ ਆਮ ਚੋਣਾਂ ਦੌਰਾਨ ਸੱਤਾਧਾਰੀ ਭਾਜਪਾ ਦੇ ਸਮਰਥਕਾਂ ਵਲੋਂ ਪੱਤਰਕਾਰਾਂ 'ਤੇ ਹਮਲੇ ਵਧੇ ਹਨ। ਪੈਰਿਸ ਸਥਿਤ ਰਿਪੋਰਟਰਸ ਸੈਂਸ ਫ੍ਰੰਟਿਅਰਸ ਜਾਂ ਰਿਪੋਰਟਸ ਵਿਦਾਊਟ ਬਾਰਡਰਸ ਇਕ ਗੈਰ ਲਾਭਕਾਰੀ ਸੰਗਠਨ ਹੈ ਜੋ ਦੁਨੀਆ ਭਰ ਦੇ ਪੱਤਰਕਾਰਾਂ 'ਤੇ ਹਮਲਿਆਂ ਦਾ ਦਸਤਾਵੇਜ਼ੀਕਰਨ ਕਰਨ ਤੇ ਮੁਕਾਬਲਾ ਕਰਨ ਲਈ ਕੰਮ ਕਰਦਾ ਹੈ।

ਦੱਖਣੀ ਏਸ਼ੀਆ ਤੋਂ ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ 'ਚ ਪਾਕਿਸਤਾਨ ਤਿੰਨ ਅੰਕ ਫਿਸਲ ਕੇ 142ਵੇਂ ਸਥਾਨ 'ਤੇ ਹੈ ਜਦਕਿ ਬੰਗਲਾਦੇਸ਼ ਚਾਰ ਅੰਕ ਫਿਸਲ ਕੇ 150ਵੇਂ ਸਥਾਨ 'ਤੇ ਹੈ। ਨਾਰਵੇ ਲਗਾਤਾਰ ਤੀਜੇ ਸਾਲ ਪਹਿਲੇ ਸਥਾਨ 'ਤੇ ਹੈ ਜਦਕਿ ਫਿਨਲੈਂਡ ਦੂਜੇ ਸਥਾਨ 'ਤੇ ਹੈ।