ਭਾਰਤ ਅਤੇ ਬੰਗਲਾਦੇਸ਼ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰ ਦੇਵੇਗੀ ‘ਦੁਰਗਾ ਪੂਜਾ’

11/11/2020 3:56:22 PM

ਨਵੀਂ ਦਿੱਲੀ (ਬਿਊਰੋ) - ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਹਮੇਸ਼ਾ ਇਕ ਖ਼ਾਸ ਅਤੇ ਨੇੜਲਾ ਸੰਬੰਧ ਰਿਹਾ ਹੈ। ਦੋਵਾਂ ਦੇਸ਼ਾਂ ’ਚੋਂ ਜਿਥੇ ਬਹੁਤ ਸਾਰੀਆਂ ਚੀਜ਼ਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ, ਉਥੇ ਹੀ ਦੁਰਗਾ ਪੂਜਾ ਵੀ ਭਾਰਤ-ਬੰਗਲਾਦੇਸ਼ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਬਹੁਗਿਣਤੀ ਮੁਸਲਿਮ ਆਬਾਦੀ ਵਾਲੇ ਬੰਗਲਾਦੇਸ਼ ’ਚ ਦੁਰਗਾ ਪੂਜਾ ਰਾਸ਼ਟਰੀ ਤਿਉਹਾਰਾਂ ਵਾਂਗ ਹੁੰਦੀ ਹੈ। 

ਪੜ੍ਹੋ ਇਹ ਵੀ ਖ਼ਬਰ-  Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ

ਇਸ ਤਿਉਹਾਰ ਵਿਚ ਭਾਰਤ ਅਤੇ ਬੰਗਲਾਦੇਸ਼ ਦੇ ਲੋਕ ਦੇਵੀ ਮਾਤਾ ਦਾ ਆਸ਼ੀਰਵਾਦ ਲੈਣ ਲਈ ਇਕੱਠੇ ਹੁੰਦੇ ਹਨ। ਸਿਵਲ ਸੁਸਾਇਟੀ ਸੰਸਥਾ ਸੰਪ੍ਰਿਤੀ ਬੰਗਲਾਦੇਸ਼ ਦੇ ਮੈਂਬਰ ਸੈਕਟਰੀ ਡਾ ਮੈਮੁਨ ਅਲ ਮਹਿਤਾਬ, ਜੋ ਦੇਸ਼ ’ਚ ਅੰਤਰ-ਧਰਮ ਦੀ ਸਦਭਾਵਨਾ ਨੂੰ ਵਧਾਉਣ ਦਾ ਕੰਮ ਕਰਦੇ ਹਨ, ਨੇ ਕਿਹਾ ਕਿ ਦੁਰਗਾ ਪੂਜਾ ਇਕ ਅਜਿਹਾ ਤਿਉਹਾਰ ਹੈ, ਜੋ ਦੋਵਾਂ ਦੇਸ਼ਾਂ ਨੂੰ ਜੋੜਦਾ ਹੈ।

ਪੜ੍ਹੋ ਇਹ ਵੀ ਖ਼ਬਰ- Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

ਦੇਸ਼ ਨੂੰ ਸਾਂਝਾ ਕੀਤੇ ਜਾਣ ਵਾਲੇ ਸਬੰਧਾਂ ਬਾਰੇ ਦੱਸਦੇ ਹੋਏ ਡਾ.ਮੈਮੁਨ ਅਲ ਮਹਿਤਾਬ ਨੇ ਪਿਛਲੇ ਸਾਲ ਸਟੱਡੀ ਆੱਫ ਦ ਲਿਵਰ ਦੇ ਜਨਰਲ ਸਕੱਤਰ ਵਜੋਂ ਆਪਣੀ ਗੁਹਾਟੀ ਦੀ ਯਾਤਰਾ ਨੂੰ ਯਾਦ ਕੀਤਾ। ਗੁਹਾਟੀ ਦੀ ਯਾਤਰਾ ਨੂੰ ਯਾਦ ਕਰਦੇ ਉਨ੍ਹਾਂ ਕਿਹਾ ਕਿ ਸਰਦੀਆਂ ਦੀ ਸਵੇਰ ਸੀ। ਮੈਂ ਪਹਾੜੀਆਂ ਦੀ ਤਲਵਟੀ ’ਤੇ ਖੜਾ ਪ੍ਰਸਿੱਧ ਕਾਮਾਖਿਆ ਮੰਦਰ ਨੂੰ ਦੇਖ ਰਿਹਾ ਸੀ। ਹਾਲਾਂਕਿ ਇਹ ਮੇਰੀ ਸਟੱਡੀ ਆਫ ਦ ਲਿਵਰ ਦਾ ਹਿੱਸਾ ਨਹੀਂ ਸੀ ਪਰ ਮੈਨੂੰ ਉਥੇ ਜਾਣ ਦਾ ਸ਼ੌਕ ਸੀ। ਮੇਰੇ ਮਨ ’ਚ ਵਿਚਾਰ ਆ ਰਿਹਾ ਸੀ ਕਿ ਜੇਕਰ ਇਸ ਪ੍ਰਸਿੱਧ ਮੰਦਰ ਦੀ ਯਾਤਰਾ ਨਹੀਂ ਕੀਤੀ ਤਾਂ ਫਿਰ ਕੋਈ ਫ਼ਾਇਦਾ ਨਹੀਂ। 

ਪੜ੍ਹੋ ਇਹ ਵੀ ਖ਼ਬਰ- Diwali 2020 : ਇਸ ਵਾਰ 4 ਦਿਨ ਦੀ ਹੋਵੇਗੀ ‘ਦੀਵਾਲੀ’, ਕਈ ਸਾਲ ਬਾਅਦ ਬਣਿਐ 3 ਗ੍ਰਹਿਆਂ ਦਾ ਦੁਰਲੱਭ ਸੰਯੋਗ

ਉਨ੍ਹਾਂ ਦੱਸਿਆ ਕਿ ਜਦੋਂ ਉਹ ਮੰਦਰ ਪਹੁੰਚੇ ਤਾਂ ਉਥੇ ਲੋਕਾਂ ਦੀਆਂ 2 ਕਤਾਰਾਂ ਬਣੀਆਂ ਹੋਈਆਂ ਸਨ। ਮੰਦਰ ਦੇ ਅੰਦਰ ਬਣੀਆਂ ਕਤਾਰਾਂ ’ਚੋਂ ਇਕ ਕਤਾਰ ਉਨ੍ਹਾਂ ਲੋਕਾਂ ਦੀ ਸੀ, ਜੋ ਦੇਵੀ ਮਾਤਾ ਜੀ ਦੇ ਦਰਸ਼ਨ ਕਰਨ ਲਈ ਆਏ ਸਨ ਅਤੇ ਦੂਜੀ ਕਤਾਰ ਉਨ੍ਹਾਂ ਦੀ ਸੀ, ਜੋ ਸਿਰਫ਼ ਯਾਤਰਾ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਉਸ ਮੰਦਰ ’ਚ ਸ਼ਾਂਤੀ ਸੀ। ਉਥੇ ਦੋਵਾਂ ਧਰਮਾਂ ਦੇ ਲੋਕ ਆਏ ਹੋਏ ਸਨ, ਜਿਨ੍ਹਾਂ ਦੇਖ ਮੈਨੂੰ ਬਹੁਤ ਚੰਗਾ ਲੱਗਾ। 

ਪੜ੍ਹੋ ਇਹ ਵੀ ਖ਼ਬਰ- ਸੈਰ-ਸਪਾਟਾ ਵਿਸ਼ੇਸ਼ 12 : ਇਸ ਰੇਗਿਸਤਾਨ 'ਚ ਕਦੇ ਦੌੜਦੇ ਸਨ ਸਮੁੰਦਰੀ ਜਹਾਜ਼ ਪਰ ਅੱਜ...

rajwinder kaur

This news is Content Editor rajwinder kaur