ਚੌਗਿਰਦੇ ਦਾ ਪਹਿਰੇਦਾਰ ''ਰੇਨਬੋ ਵਾਰੀਅਰ'' ਪਹਿਲੀ ਵਾਰ ਆਏਗਾ ਭਾਰਤ

10/16/2017 4:26:18 AM

ਨਵੀਂ ਦਿੱਲੀ — ਦੁਨੀਆ ਭਰ 'ਚ ਚੌਗਿਰਦੇ ਦੇ ਵਿਰੁੱਧ ਸਮੁੰਦਰ ਦੇ ਰਸਤੇ ਹੋ ਰਹੇ ਅਪਰਾਧਾਂ ਨੂੰ ਬੀਤੇ 40 ਸਾਲਾਂ 'ਚ ਉਜਾਗਰ ਕਰਨ ਦੀ ਮੁਹਿੰਮ 'ਚ ਲੱਗਾ ਸਮੁੰਦਰੀ ਜਹਾਜ਼ 'ਰੇਨਬੋ ਵਾਰੀਅਰ' ਪਹਿਲੀ ਵਾਰ ਭਾਰਤ ਆ ਰਿਹਾ ਹੈ। ਚੌਗਿਰਦੇ ਦੀ ਸਾਂਭ-ਸੰਭਾਲ ਦੇ ਖੇਤਰ 'ਚ ਕੰਮ ਕਰਨ ਵਾਲੇ ਸੰਸਾਰਕ ਸੰਗਠਨ ਗ੍ਰੀਨ ਪੀਸ ਦਾ ਅਤਿ ਆਧੁਨਿਕ ਸੰਚਾਰ ਤੇ ਨਿਗਰਾਨੀ ਪੱਧਰ ਨਾਲ ਲੈਸ ਅਨੋਖਾ ਸਮੁੰਦਰੀ ਜਹਾਜ਼ 'ਰੇਨਬੋ ਵਾਰੀਅਰ' ਇਸ ਮਹੀਨੇ ਦੀ 26 ਤਰੀਕ ਨੂੰ ਮੁੰਬਈ ਪਹੁੰਚੇਗਾ। 
ਇਸ ਦਾ ਮਕਸਦ ਸਮੁੰਦਰ ਤੇ ਨਦੀਆਂ ਵਿਚ ਜਲ ਚੌਗਿਰਦੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਪਰਾਧਾਂ ਨੂੰ ਰੋਕਣ 'ਚ ਤਕਨੀਕੀ ਮਦਦ ਕਰਨਾ ਹੈ। ਗ੍ਰੀਨ ਪੀਸ ਇੰਡੀਆ ਦੇ ਮੀਡੀਆ ਇੰਚਾਰਜ ਜਤਿੰਦਰ ਕੁਮਾਰ ਨੇ ਦੱਸਿਆ ਕਿ ਸੰਸਥਾ ਦੀ ਭਾਰਤੀ ਇਕਾਈ ਨੇ 'ਰੇਨਬੋ ਵਾਰੀਅਰ' ਦੇ ਚਾਰ ਦਿਨਾਂ ਭਾਰਤ ਦੌਰੇ ਲਈ ਖਾਸ ਇੰਤਜ਼ਾਮ ਕੀਤੇ ਹਨ।