ਐੱਮ.ਸੀ.ਡੀ. ਚੋਣਾਂ: ਪੀ.ਐੱਮ. ਮੋਦੀ ਦੇ ਨਾਂ ''ਤੇ ਵੋਟ ਮੰਗ ਰਹੇ ਆਜ਼ਾਦ ਉਮੀਦਵਾਰ

04/19/2017 4:31:13 PM

ਨਵੀਂ ਦਿੱਲੀ— ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਕਮਰ ਕੱਸ ਲਈ ਹੈ। ਆਜ਼ਾਦ ਉਮੀਦਵਾਰ ਵੀ ਆਪਣੀ ਜਿੱਤ ਦਰਜ ਕਰਵਾਉਣ ਨੂੰ ਲੈ ਕੇ ਪੂਰਾ ਜ਼ੋਰ ਲਾ ਰਹੇ ਹਨ। ਉੱਥੇ ਹੀ ਭਾਜਪਾ ਤੋਂ ਕੱਢੇ ਗਏ ਸਾਬਕਾ ਕੌਂਸਲਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ''ਤੇ ਵੋਟ ਮੰਗ ਰਹੇ ਹਨ। ਭਾਜਪਾ ਨੇ ਆਪਣੇ ਸਾਰੇ ਸਾਬਕਾ ਕੌਂਸਲਰਾਂ ਦਾ ਟਿਕਟ ਕੱਟ ਦਿੱਤਾ, ਜਿਸ ਤੋਂ ਬਾਅਦ ਕਈ ਸਾਬਕਾ ਕੌਂਸਲਰ ਆਜ਼ਾਦ ਚੋਣਾਵੀ ਮੈਦਾਨ ''ਚ ਹਨ, ਜਿਸ ਤੋਂ ਬਾਅਦ ਭਾਜਪਾ ਨੇ ਆਪਣੇ 5 ਕੌਂਸਲਰਾਂ ਸਮੇਤ 21 ਲੋਕਾਂ ਨੂੰ ਪਾਰਟੀ ਤੋਂ 6 ਸਾਲ ਲਈ ਕੱਢ ਦਿੱਤਾ। ਨਿਊ ਅਸ਼ੋਕ ਨਗਰ ਤੋਂ ਭਾਜਪਾ ਦੀ ਸਾਬਕਾ ਕੌਂਸਲਰ ਰਹੀ ਆਜ਼ਾਦ ਉਮੀਦਵਾਰ ਨਿੱਕੀ ਸਿੰਘ ਨੂੰ ਭਾਵੇਂ ਹੀ ਪਾਰਟੀ ਤੋਂ ਕੱਢ ਦਿੱਤਾ ਗਿਆ ਹੋਵੇ ਪਰ ਉਹ ਆਪਣੇ ਹੀ ਤਰੀਕੇ ਨਾਲ ਪ੍ਰਚਾਰ ਕਰ ਰਹੀ ਹੈ। ਵੋਟ ਮੰਗਣ ਲਈ ਨਿੱਕੀ ਸਿੰਘ ਨੇ ਬਕਾਇਦਾ ਪੈਮਫਲੇਟ ਛਪਵਾਏ ਹਨ ਅਤੇ ਉਸ ''ਤੇ ਮੋਦੀ ਦੀ ਤਸਵੀਰ ਵੀ ਲਾਈ ਹੈ। ਉੱਥੇ ਹੀ ਇਸ ਮਾਮਲੇ ''ਚ ਉਨ੍ਹਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਉਹ ਕਿਸੇ ਪਾਰਟੀ ਦੇ ਨਹੀਂ ਹਨ ਤਾਂ ਉਨ੍ਹਾਂ ਦੇ ਨਾਂ ''ਤੇ ਵੋਟ ਮੰਗਣ ''ਚ ਕੀ ਹਰਜ ਹੈ। ਜ਼ਿਕਰਯੋਗ ਹੈ ਕਿ ਪਾਰਟੀ ਚੇਅਰਮੈਨ ਮਨੋਜ ਤਿਵਾੜੀ ਲਗਾਤਾਰ ਕਈ ਸਭਾਵਾਂ ਕਰ ਰਹੇ ਹਨ ਤਾਂ ਕਿ ਭਾਜਪਾ ਨੂੰ ਵਧ ਤੋਂ ਸੀਟਾਂ ਦਿਵਾਈਆਂ ਜਾ ਸਕਣ। ਦੂਜੇ ਪਾਸੇ ਨਿੱਕੀ ਸਿੰਘ ਮਨੋਜ ਤਿਵਾੜੀ ਦੀ ਕਾਟ ਲਈ ਭੋਜਪੁਰੀ ਸਿੰਗਰ ਦੇਵੀ ਨੂੰ ਮੈਦਾਨ ''ਚ ਲਿਆਈ ਹੈ। ਦੇਵੀ 21 ਅਪ੍ਰੈਲ ਨੂੰ ਆਜ਼ਾਦ ਉਮੀਦਵਾਰ ਲਈ ਚੋਣ ਪ੍ਰਚਾਰ ਕਰੇਗੀ ਅਤੇ ਗਾਣੇ ਰਾਹੀਂ ਲੋਕਾਂ ਦਾ ਮਨੋਰੰਜਨ ਵੀ ਕਰੇਗੀ।

Disha

This news is News Editor Disha