ਆਜ਼ਾਦੀ ਦਿਵਸ ''ਤੇ ਦਿੱਲੀ ਨੂੰ ਦਹਿਲਾਉਣ ਦੀ ਸਾਜਿਸ਼, ਵੱਡੇ ਸ਼ਹਿਰਾਂ ''ਚ ਅੱਤਵਾਦੀ ਹਮਲੇ ਦੀ ਸੂਚਨਾ

07/18/2020 11:42:02 AM

ਨਵੀਂ ਦਿੱਲੀ- ਆਜ਼ਾਦੀ ਦਿਵਸ 'ਤੇ ਦਿੱਲੀ ਨੂੰ ਦਹਿਲਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਇਸ ਤਰ੍ਹਾਂ ਦੀ ਸੂਚਨਾ ਮਿਲੀ ਹੈ। ਇਸ ਸੰਬੰਧ 'ਚ ਗ੍ਰਹਿ ਮੰਤਰਾਲੇ ਨੇ ਅਲਰਟ ਜਾਰੀ ਕਰਦੇ ਹੋਏ ਦਿੱਲੀ ਸਮੇਤ ਚਾਰ ਹੋਰ ਮੈਟਰੋ ਸ਼ਹਿਰਾਂ ਮੁੰਬਈ, ਕੋਲਕਾਤਾ, ਚੇਨਈ ਤੋਂ ਇਲਾਵਾ ਪੁਣੇ, ਬੈਂਗਲੁਰੂ ਪੁਲਸ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਆਈ.ਬੀ. ਨੇ ਕਸ਼ਮੀਰ 'ਚ ਕੁਝ ਅੱਤਵਾਦੀਆਂ ਦੀ ਗੱਲ ਨੂੰ ਇੰਟਰਸੈਪਟ ਕੀਤਾ ਹੈ, ਜਿਸ ਤੋਂ ਬਾਅਦ ਇਹ ਅਲਰਟ ਜਾਰੀ ਕੀਤਾ ਗਿਆ ਹੈ। 

ਕਸ਼ਮੀਰ 'ਚ ਹੋਈ ਅੱਤਵਾਦੀਆਂ ਦੀ ਗੱਲਬਾਤ ਤੋਂ ਮਿਲੀ ਸੂਚਨਾ
ਇਸ ਸੰਬੰਧ 'ਚ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨੀਂ ਪੁਲਵਾਮਾ ਕੋਲ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੁਝ ਫੋਨ ਇੰਟਰਸੈਪਟ ਕੀਤੇ ਗਏ, ਜਿਸ 'ਚ ਪਤਾ ਲੱਗਾ ਕਿ ਅਗਸਤ ਦੇ ਦੂਜੇ ਹਫ਼ਤੇ ਤੋਂ ਬਾਅਦ ਵੱਡੀ ਸਾਜਿਸ਼ ਰਚੀ ਗਈ ਹੈ, ਜਿਸ ਲਈ ਸਲੀਪਰ ਮਾਡਿਊਲ ਦੇ ਲੋਕਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਲੋਕ ਰਾਜਧਾਨੀ ਦਿੱਲੀ ਸਮੇਤ ਹੋਰ ਸ਼ਹਿਰਾਂ 'ਚ ਬੰਬ ਧਮਾਕੇ ਦੀ ਕੋਸ਼ਿਸ਼ ਕਰ ਸਕਦੇ ਹਨ। ਦੱਸਣਯੋਗ ਹੈ ਕਿ ਬੀਤੇ ਸਾਲ ਵੀ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ 16 ਅਗਸਤ ਤੋਂ ਪਹਿਲਾਂ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜੋ ਦਿੱਲੀ ਨੂੰ ਦਹਿਲਾਉਣ ਦੇ ਇਰਾਦੇ ਨਾਲ ਦਾਖਲ ਹੋਏ ਸਨ।

ਜੈਸ਼ ਅਤੇ ਲਸ਼ਕਰ ਨੇ ਰਚੀ ਅੱਤਵਾਦੀ ਸਾਜਿਸ਼
ਖੁਫੀਆ ਏਜੰਸੀਆਂ ਅਨੁਸਾਰ ਇਸ ਵਾਰ ਵੀ ਇਹ ਅੱਤਵਾਦੀ ਸਾਜਿਸ਼ ਜੈਸ਼ ਅਤੇ ਲਸ਼ਕਰ ਨੇ ਰਚੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹ ਅੱਤਵਾਦੀ ਸੰਗਠਨ ਕਈ ਵਾਰ ਰਾਜਧਾਨੀ ਦਿੱਲੀ ਨੂੰ ਦਹਿਲਾਉਣ ਦੀ ਸਾਜਿਸ਼ ਕਰ ਚੁਕੇ ਹਨ ਪਰ 10 ਸਾਲਾਂ ਤੋਂ ਦਿੱਲੀ ਦੀ ਸਪੈਸ਼ਲ ਸੈੱਲ ਇਨ੍ਹਾਂ ਨੂੰ ਅਸਫ਼ਲ ਕਰ ਰਹੀ ਹੈ।

ਖਾਲਿਸਤਾਨੀ ਅੱਤਵਾਦੀਆਂ ਦਿੱਲੀ ਪੁਲਸ ਤੇ ਸਪੈਸ਼ਲ ਸੈੱਲ ਦੀ ਨਜ਼ਰ
ਸੂਚਨਾ ਅਨੁਸਾਰ ਖੁਫੀਆ ਏਜੰਸੀ ਇੰਟਰ ਸਰਵਿਸੇਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਦੇ ਇਸ਼ਾਰੇ 'ਤੇ ਖਾਲਿਸਤਾਨੀ ਅੱਤਵਾਦੀ ਦਿੱਲੀ ਅਤੇ ਹਰਿਆਣਾ 'ਚ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹਨ। ਸਾਜਿਸ਼ ਦੇ ਅਧੀਨ, ਖਾਲਿਸਤਾਨੀ ਅੱਤਵਾਦੀ ਦਿੱਲੀ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ 'ਚ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਹਿੰਸਕ ਦੰਗਾ ਕਰਵਾਉਣ ਦੀ ਕੋਸ਼ਿਸ਼ 'ਚ ਹਨ। ਆਪਣੀ ਇਸ ਸਾਜਿਸ਼ ਨੂੰ ਅੰਜਾਮ ਦੇਣ ਲਈ ਗੁਰਪਤਵੰਤ ਸਿੰਘ ਪੰਨੂ ਦੇ ਨਾਂ ਤੋਂ ਭੜਕਾਊ ਆਡੀਓ ਮੈਸੇਜ ਲਗਾਤਾਰ ਦਿੱਲੀ ਦੇ ਹਜ਼ਾਰਾਂ ਲੋਕਾਂ ਨੂੰ ਰੋਜ਼ਾਨਾ ਭੇਜਿਆ ਜਾ ਰਿਹਾ ਹੈ। ਪਾਕਿਸਤਾਨ ਦੀ ਸ਼ੈਅ 'ਤੇ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਰਹਿਣ ਵਾਲਾ ਪੰਨੂ ਦੇ ਇਸ਼ਾਰੇ 'ਤੇ ਭਾਰਤ ਦੇ ਅੰਦਰ ਇਸ ਤਰ੍ਹਾਂ ਦੀ ਅੱਤਵਾਦੀ ਸੋਚ ਨੂੰ ਉਤਸ਼ਾਹ ਦੇਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਇਸ ਕਾਰਨ ਇੰਟੈਲੀਜੈਂਸ ਬਿਊਰੋ ਨੇ ਦਿੱਲੀ ਪੁਲਸ ਕਮਿਸ਼ਨਰ ਅਤੇ ਸਪੈਸ਼ਲ ਸੈੱਲ ਦੀ ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਾਵਧਾਨ ਰਹਿਣ ਦਾ ਨਿਰਦੇਸ਼ ਦਿੱਤੇ ਹਨ।

DIsha

This news is Content Editor DIsha