ਹਵਾ ਦੀ ਰਫ਼ਤਾਰ ਵਧਣ ਨਾਲ ਦਿੱਲੀ ਦੀ ਹਵਾ ਗੁਣਵੱਤਾ ''ਚ ਹੋਇਆ ਸੁਧਾਰ

12/07/2021 11:33:17 PM

ਨਵੀਂ ਦਿੱਲੀ - ਹਵਾ ਦੀ ਰਫਤਾਰ ਵਧਣ ਕਾਰਨ ਪ੍ਰਦੂਸ਼ਣ ਫੈਲਾਉਣ ਕਾਰਨ ਰਾਸ਼ਟਰੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਵਿੱਚ ਮੰਗਲਵਾਰ ਨੂੰ ਕਾਫੀ ਸੁਧਾਰ ਹੋਇਆ। ਦਿੱਲੀ ਦਾ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ (AQI) 255 ਰਿਹਾ, ਜੋ ਸੋਮਵਾਰ ਦੇ 322 ਤੋਂ ਬਿਹਤਰ ਹੈ। ਗੁਆਂਢ ਦੇ ਫਰੀਦਾਬਾਦ (234), ਗਾਜ਼ੀਆਬਾਦ (235), ਗ੍ਰੇਟਰ ਨੋਇਡਾ (174), ਗੁਰੂਗ੍ਰਾਮ (248) ਅਤੇ ਨੋਇਡਾ (212) ਵਿੱਚ ਹਵਾ ਗੁਣਵੱਤਾ ‘ਖ਼ਰਾਬ ਤੋਂ ‘ਬਹੁਤ ਖ਼ਰਾਬ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਸਿਫ਼ਰ ਤੋਂ 50 ਵਿਚਾਲੇ ਏ.ਕਿਊ.ਆਈ. ਨੂੰ ‘ਅੱਛਾ, 51 ਤੋਂ 100 ਦੇ ਵਿੱਚ ‘ਸੰਤੋਸ਼ਜਨਕ, 101 ਤੋਂ 200 ਦੇ ਵਿੱਚ ‘ਮੱਧ, 201 ਤੋਂ 300 ਵਿਚਾਲੇ ‘ਖ਼ਰਾਬ, 301 ਤੋਂ 400 ਵਿਚਾਲੇ ‘ਬਹੁਤ ਖ਼ਰਾਬ ਅਤੇ 401 ਤੋਂ 500 ਤੱਕ ਦੇ ਏ.ਕਿਊ.ਆਈ. ਨੂੰ ‘ਗੰਭੀਰ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ - ਸੰਯੁਕਤ ਕਿਸਾਨ ਮੋਰਚਾ ਹੀ ਲਵੇਗਾ ਅੰਦੋਲਨ ਖ਼ਤਮ ਕਰਨ ਦਾ ਆਖਰੀ ਫੈਸਲਾ: ਰਾਕੇਸ਼ ਟਿਕੈਤ

ਧਰਤੀ ਵਿਗਿਆਨ ਮੰਤਰਾਲੇ ਦੀ ਹਵਾ ਗੁਣਵੱਤਾ ਨਿਗਰਾਨੀ ਏਜੰਸੀ 'ਸੈਫਰ' ਨੇ ਕਿਹਾ ਹੈ ਕਿ ਮੰਗਲਵਾਰ ਨੂੰ ਸਥਾਨਕ ਪੱਧਰ 'ਤੇ ਹਵਾ ਦੀ ਰਫ਼ਤਾਰ 16 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ। ਅਗਲੇ ਚਾਰ ਦਿਨਾਂ ਵਿੱਚ ਹਵਾ ਦੀ ਰਫ਼ਤਾਰ ਮੱਧ ਰਹਿਣ ਨਾਲ ਸਥਿਤੀ ਵਿੱਚ ਹੋਰ ਸੁਧਾਰ ਹੋਵੇਗਾ। ਦਿੱਲੀ ਵਿੱਚ ਮੰਗਲਵਾਰ ਨੂੰ ਹੇਠਲਾ ਤਾਪਮਾਨ ਆਮ ਨਾਲੋਂ ਦੋ ਡਿਗਰੀ ਜ਼ਿਆਦਾ 11.4 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 25.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਗਲੇ ਤਿੰਨ ਤੋਂ ਚਾਰ ਦਿਨਾਂ ਵਿੱਚ ਘੱਟ ਤੋਂ ਘੱਟ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati