ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ''ਚ ਹੋਇਆ ਵਾਧਾ

05/01/2017 3:21:30 PM

ਨਵੀਂ ਦਿੱਲੀ— ਪੈਟਰੋਲ ਦੀਆਂ ਕੀਮਤਾਂ ਵਿਚ ਮਾਮੂਲੀ ਤੌਰ ''ਤੇ 1 ਪੈਸਾ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ ਵਿਚ 44 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਗਿਆ। ਇਹ ਇਸ ਮਹੀਨੇ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਦੂਸਰੀ ਵਾਰ ਵਾਧਾ ਹੈ। ਇਹ ਵਾਧਾ ਅੱਜ ਅੱਧੀ ਰਾਤ ਤੋਂ ਲਾਗੂ ਹੋ ਗਿਆ। ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਪੈਟਰੋਲ ਦੀ ਕੀਮਤ ਵਿਚ 1.39 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 1.04 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਸੀ। ਦਿੱਲੀ ''ਚ ਪ੍ਰਤੀ ਲਿਟਰ ਪੈਟਰੋਲ ਦੀ ਕੀਮਤ 68.07 ਤੋਂ ਵਧ ਕੇ 68.09 ਜਦੋਂ ਕਿ ਡੀਜ਼ਲ ਪ੍ਰਤੀ ਲਿਟਰ 56.83 ਤੋਂ ਵਧ ਕੇ 57.35 ਰੁਪਏ ਹੋ ਗਿਆ ਹੈ। |
ਚੰਡੀਗੜ੍ਹ ਸਮੇਤ ਦੇਸ਼ ਦੇ 5 ਸ਼ਹਿਰਾਂ ''ਚ ਪਾਇਲਟ ਪ੍ਰਾਜੈਕਟ ਤਹਿਤ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸੋਮਵਾਰ ਤੋਂ ਰੋਜ਼ਾਨਾ ਤੈਅ ਹੋਣਗੀਆਂ| ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਾਇਲਟ ਪ੍ਰਾਜੈਕਟ ''ਚ ਚੰਡੀਗੜ੍ਹ, ਜਮਸ਼ੇਦਪੁਰ, ਪੁਡੂਚੇਰੀ, ਉਦੇਪੁਰ ਤੇ ਵਿਸ਼ਾਖਾਪਟਨਮ ਨੂੰ ਰੱਖਿਆ ਗਿਆ ਹੈ। ਕੰਪਨੀ ਨੇ ਦੱਸਿਆ ਕਿ ਚੰਡੀਗੜ੍ਹ ''ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 67.65 ਤੇ 57.74 ਰੁਪਏ, ਜਮਸ਼ੇਦਪੁਰ ''ਚ 69.33 ਤੇ 60.26, ਪੁਡੂਚੇਰੀ ''ਚ 66.02 ਤੇ 58.68, ਉਦੇਪੁਰ ''ਚ 70.57 ਤੇ 61.23 ਅਤੇ ਵਿਸ਼ਾਖਾਪਟਨਮ ''ਚ 72.68 ਤੇ 62.81 ਰੁਪਏ ਹੋਣਗੀਆਂ।|ਸੋਮਵਾਰ ਤੋਂ ਇਨ੍ਹਾਂ ਸ਼ਹਿਰਾਂ ''ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹਰੇਕ ਦਿਨ ਅੱਧੀ ਰਾਤ ਤੋਂ ਪਹਿਲਾਂ ਅਗਲੇ ਦਿਨ ਲਈ ਤੈਅ ਕੀਤੀਆਂ ਜਾਣਗੀਆਂ ਅਤੇ ਇਹ ਇੰਡੀਅਨ ਆਇਲ ਦੀ ਵੈਬਸਾਈਟ ''ਤੇ ਮੁਹੱਈਆ ਹੋਣਗੀਆ।