ਚਲਾਨ ਦੇ ਭਾਰੀ ਜੁਰਮਾਨੇ ਦੀ ਦਹਿਸ਼ਤ, ਲੱਗੀਆਂ ਲੰਬੀਆਂ-ਲੰਬੀਆਂ ਲਾਈਨਾਂ

09/12/2019 6:10:46 PM

ਅੰਬਾਲਾ— 1ਸਤੰਬਰ 2019 ਤੋਂ ਲਾਗੂ ਹੋਏ ਨਵੇਂ ਮੋਟਰ ਵ੍ਹੀਕਲ ਐਕਟ ਤੋਂ ਬਾਅਦ ਪੂਰੇ ਦੇਸ਼ 'ਚ ਚਲਾਨ ਕੱਟੇ ਜਾ ਰਹੇ ਅਤੇ ਲੋਕਾਂ ਤੋਂ 10 ਗੁਣਾ ਵੱਧ ਜੁਰਮਾਨਾ ਵਸੂਲਿਆ ਜਾ ਰਿਹਾ ਹੈ। ਇਸ ਜੁਰਮਾਨੇ ਤੋਂ ਬਚਣ ਲਈ ਹੁਣ ਹਰਿਆਣਾ 'ਚ ਡਰਾਈਵਿੰਗ ਲਾਇਸੈਂਸ ਬਣਾਉਣ ਨੂੰ ਲੈ ਕੇ ਵਾਹਨਾਂ ਦੇ ਦਸਤਾਵੇਜ ਪੂਰੇ ਕਰਨ ਵਾਲਿਆਂ ਦੀਆਂ ਲੰਬੀਆਂ ਲਾਇਨਾਂ ਲੱਗ ਗਈਆਂ ਹਨ। ਅੰਬਾਲਾ ਦੀ ਤਹਿਸੀਲ 'ਚ ਲਾਇਸੈਂਸ ਬਣਾਉਣ ਆਏ ਲੋਕਾਂ ਨੇ ਸਵੀਕਾਰ ਕੀਤਾ ਹੈ ਕਿ ਉਹ ਜੁਰਮਾਨੇ ਤੋਂ ਬਚਣ ਲਈ ਲਾਇਸੈਂਸ ਬਣਵਾ ਰਹੇ ਹਨ। ਲੋਕਾਂ ਨੇ ਵੀ ਇਹ ਸ਼ਿਕਾਇਤ ਕੀਤੀ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਦਾ ਨੰਬਰ ਨਹੀਂ ਆ ਰਿਹਾ ਹੈ। 

ਤਹਿਸੀਲ ਦੇ ਕਰਮਚਾਰੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਕੰਮ ਪਹਿਲਾਂ ਨਾਲੋ ਕਾਫੀ ਵੱਧ ਗਿਆ ਹੈ ਅਤੇ ਇੰਨੀ ਭੀੜ ਹੋਣ ਕਾਰਨ ਸਟਾਫ ਮੈਂਬਰਾਂ ਨੂੰ ਦੁਪਹਿਰ ਦਾ ਖਾਣਾ ਖਾਣ ਲਈ ਵੀ ਸਮਾਂ ਨਹੀਂ ਮਿਲ ਰਿਹਾ ਹੈ। ਇਸ ਤੋਂ ਇਲਾਵਾ ਦੇਰ ਸ਼ਾਮ ਤੱਕ ਕੰਮ ਕਰਨਾ ਪੈਂਦਾ ਹੈ। ਲਾਇਸੈਂਸ ਬਣਾਉਣ ਵਾਲੇ ਅਧਿਕਾਰੀ ਸੁਭਾਸ਼ ਨੇ ਦੱਸਿਆ ਹੈ ਕਿ ਪਹਿਲਾਂ ਜਿੱਥੇ ਲਾਇਸੈਂਸ ਬਣਵਾਉਣ ਕਦੀ-ਕਦੀ ਕੋਈ ਆਉਂਦਾ ਸੀ, ਹੁਣ ਉਨ੍ਹਾਂ ਕੋਲ ਹਰ ਰੋਜ 240 ਤੋਂ 245 ਲੋਕ ਆ ਰਹੇ ਹਨ।

Iqbalkaur

This news is Content Editor Iqbalkaur