ਰਾਜਸਥਾਨ ''ਚ JJP ਦੀ ਚਾਬੀ ਨਾਲ ਖੁੱਲ੍ਹੇਗਾ ਸੱਤਾ ਦਾ ਤਾਲਾ: ਦੁਸ਼ਯੰਤ ਚੌਟਾਲਾ

10/29/2023 6:04:50 PM

ਭਿਵਾਨੀ- ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਐਤਵਾਰ ਨੂੰ ਕਿਹਾ ਕਿ ਜਨਨਾਇਕ ਜਨਤਾ ਪਾਰਟੀ (JJP) ਇਕ-ਦੋ ਦਿਨ 'ਚ ਰਾਜਸਥਾਨ ਚੋਣਾਂ ਨੂੰ ਲੈ ਕੇ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰੇਗੀ। ਚੌਟਾਲਾ ਨੇ ਰਾਜਸਥਾਨ ਚੋਣਾਂ ਨੂੰ ਲੈ ਕੇ ਕਿਹਾ ਕਿ ਸਾਡਾ ਟੀਚਾ ਰਾਜਸਥਾਨ ਵਿਚ 25-30 ਸੀਟਾਂ 'ਤੇ ਜਿੱਤ ਦਰਜ ਕਰਨਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਅਤੇ ਹਰਿਆਣਾ ਵਿਚ ਸੱਤਾ ਦਾ ਤਾਲਾ JJP ਦੀ ਚਾਬੀ ਨਾਲ ਖੁੱਲ੍ਹੇਗਾ। 

ਇਹ ਵੀ ਪੜ੍ਹੋ- ਹੱਥ 'ਚ ਦਾਤਰੀ ਤੇ ਸਿਰ 'ਤੇ ਸਾਫਾ ਬੰਨ੍ਹ ਖੇਤਾਂ 'ਚ ਝੋਨੇ ਦੀ ਕਟਾਈ ਕਰਦੇ ਆਏ ਨਜ਼ਰ ਰਾਹੁਲ ਗਾਂਧੀ

ਚੌਟਾਲਾ ਐਤਵਾਰ ਨੂੰ ਭਿਵਾਨੀ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਜਨਤਾ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਆਉਣ ਵਾਲੀਆਂ ਚੋਣਾਂ ਵਿਚ JJP ਨੂੰ ਜਿੱਤ ਦਿਵਾਉਣ ਦੇ ਉਦੇਸ਼ ਨਾਲ ਜੀ-ਜਾਨ ਨਾਲ ਮਿਹਨਤ ਕਰਨ ਦੀ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਪਹਿਲਾ ਸੂਬਾ ਹੈ, ਜਿੱਥੇ 14 ਫ਼ਸਲਾਂ ਦੀ ਖਰੀਦ ਘੱਟ ਤੋਂ ਘੱਟ ਸਮਰਥਨ ਮੁੱਲ (MSP) 'ਤੇ ਕੀਤੀ ਗਈ ਹੈ। ਇਸ ਦਾ ਸਿੱਧਾ ਲਾਭ ਕਿਸਾਨਾਂ ਨੂੰ ਪਹੁੰਚਾਉਣ ਦਾ ਕੰਮ ਕੀਤਾ ਹੈ। 

ਇਹ ਵੀ ਪੜ੍ਹੋ-  ਦਿਲ ਦਹਿਲਾ ਦੇਣ ਵਾਲੀ ਵਾਰਦਾਤ; ਕਲਯੁੱਗੀ ਪੁੱਤ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ

 

ਚੌਟਾਲਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸੂਬੇ ਵਿਚ ਝੋਨੇ ਦੀ 60 ਲੱਖ ਮੀਟ੍ਰਿਕ ਟਨ ਖਰੀਦ ਦਾ ਟੀਚਾ ਸਮੇਂ ਰਹਿੰਦੇ ਪੂਰਾ ਕਰਨ ਲਿਆ ਗਿਆ ਹੈ ਅਤੇ ਕਿਸਾਨਾਂ ਨੂੰ ਖਰੀਦ ਦਾ ਭੁਗਤਾਨ 48 ਘੰਟੇ ਦੇ ਸਲੈਬ 'ਚ ਕਰਨ ਦਾ ਕੰਮ ਕੀਤਾ ਹੈ। ਸੂਬੇ ਦੇ ਕਿਸਾਨਾਂ ਦੀ ਖੁਸ਼ਹਾਲੀ ਲਈ ਕੰਮ ਕੀਤਾ ਗਿਆ ਹੈ, ਜਿਸ ਨਾਲ ਸੂਬੇ ਦੇ ਛੋਟੇ ਕਿਸਾਨ ਵੀ ਖੁਸ਼ਹਾਲ ਹੋਏ ਹਨ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu