ਪਾਕਿਸਤਾਨ 'ਚ ਸ਼ਹੀਦ ਭਗਤ ਸਿੰਘ ਮੁਕੱਦਮੇ ਨਾਲ ਜੁੜੇ ਦਸਤਾਵੇਜ਼ਾਂ ਦੀ ਲਗੇਗੀ ਪ੍ਰਦਰਸ਼ਨੀ

03/26/2018 5:20:14 PM

ਲਾਹੌਰ — ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਨਾਲ ਜੁੜੇ ਇਤਿਹਾਸਕ ਦਸਤਾਵੇਜ਼ਾਂ ਨੂੰ ਸੋਮਵਾਰ (26 ਮਾਰਚ) ਨੂੰ ਪ੍ਰਦਰਸ਼ਿਤ ਕਰੇਗੀ। ਪੰਜਾਬ ਸੂਬੇ ਦੇ ਮੁੱਖ ਸਕੱਤਰ ਜਾਹਿਦ ਸਈਦ ਦੀ ਅਗਵਾਈ 'ਚ ਹੋਈ ਸੀਨੀਅਰ ਅਧਿਕਾਰੀਆਂ ਦੀ ਬੈਠਕ 'ਚ ਇਹ ਫੈਸਲਾ ਕੀਤਾ ਗਿਆ।
ਬੈਠਕ 'ਚ ਕ੍ਰਾਂਤੀਕਾਰੀ ਭਗਤ ਸਿੰਘ ਨੂੰ ਭਾਰਤ ਅਤੇ ਪਾਕਿਸਤਾਨ ਦੋਹਾਂ ਦਾ ਹੀਰੋ ਘੋਸ਼ਿਤ ਕੀਤਾ ਗਿਆ। ਪ੍ਰਦਰਸ਼ਨੀ ਦਾ ਆਯੋਜਨ ਲਾਹੌਰ ਦੇ ਅਨਾਰਕਲੀ ਮਜ਼ਾਰ 'ਚ ਕੀਤਾ ਜਾਵੇਗਾ। ਇਸ 'ਚ ਪੰਜਾਬ ਸੂਬੇ ਦਾ ਅਭਿਲੇਖ (ਰਿਕਾਰਡ) ਵਿਭਾਗ ਵੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਬਾਰੇ 'ਚ ਜਾਣਨ ਦਾ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਮੁਕੱਦਮੇ ਨਾਲ ਜੁੜੇ ਦਸਤਾਵੇਜ਼ਾਂ 'ਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਦੋਸ਼ੀ ਕਰਾਰ ਦੇਣ ਵਾਲਾ ਕੋਰਟ ਦਾ ਆਦੇਸ਼ ਅਤੇ ਬੈਲਕ ਵਾਰੰਟ ਵੀ ਸ਼ਾਮਲ ਹੈ।
ਇਸ ਤੋਂ ਇਲਾਵਾ ਭਗਤ ਸਿੰਘ ਵੱਲੋਂ ਜੇਲ ਤੋਂ ਪਿਤਾ ਨੂੰ ਲਿੱਖੀ ਗਈ ਚਿੱਠੀ ਅਤੇ ਖੁਦ ਅਤੇ ਸਾਥੀਆਂ ਨੂੰ ਏ ਕਲਾਸ ਦੇਣ ਦੀ ਮੰਗ ਲਈ ਲਿਖੀ ਗਈ ਐਪਰਲੀਕੇਸ਼ਨ ਨੂੰ ਵੀ ਪ੍ਰਦਰਸ਼ਿਤ ਕੀਤੀ ਜਾਵੇਗੀ ਜਿਸ 'ਤੇ ਸ਼ਹੀਦ ਭਗਤ ਸਿੰਘ ਦੇ ਹਸਤਾਖਰ ਵੀ ਹਨ। ਭਗਤ ਸਿੰਘ ਵੱਲੋਂ ਇਸਤੇਮਾਲ ਕੀਤੀਆਂ ਗਈਆਂ ਕਿਤਾਬਾਂ ਅਤੇ ਅਖਬਾਰਾਂ ਨੂੰ ਵੀ ਪ੍ਰਦਰਸ਼ਨੀ 'ਚ ਰੱਖਿਆ ਜਾਵੇਗਾ।