ਅਨੋਖੀ ਮਿਸਾਲ! ਸਹੁਰਾ ਪਰਿਵਾਰ ਧੀ ਨੂੰ ਦਿੰਦਾ ਸੀ ਤਸੀਹੇ ਤਾਂ ਪਿਓ ਬੈਂਡ-ਵਾਜਿਆਂ ਨਾਲ ਵਾਪਸ ਲੈ ਆਇਆ ਪੇਕੇ

10/19/2023 11:04:10 AM

ਰਾਂਚੀ- ਇਕ ਪਿਤਾ ਨੇ ਅਜਿਹੀ ਮਿਸਾਲ ਪੇਸ਼ ਕੀਤੀ, ਜਿਸ 'ਤੇ ਹਰ ਭਾਰਤੀ ਨੂੰ ਮਾਣ ਹੋਵੇਗਾ। ਸਹੁਰੇ ਪਰਿਵਾਰ ਵਲੋਂ ਤੰਗ ਧੀ ਨੂੰ ਜਦੋਂ ਪਿਤਾ ਬੈਂਡ-ਬਾਜੇ ਨਾਲ ਵਾਪਸ ਘਰ ਲੈ ਕੇ ਆਏ ਤਾਂ ਪੂਰਾ ਪਿੰਡ ਦੇਖਦਾ ਰਹਿ ਗਿਆ, ਜਿੱਥੇ ਸਾਡੀ ਰੂੜੀਵਾਦੀ ਸੋਚ ਨਾਲ ਧੀਆਂ ਨੂੰ ਸਹੁਰੇ ਘਰ 'ਚ ਕਿੰਨੀ ਹੀ ਪਰੇਸ਼ਾਨੀ ਕਿਉਂ ਨਾ ਹੋਵੇ ਪਰ ਮਾਤਾ-ਪਿਤਾ ਹਮੇਸ਼ਾ ਧੀ ਨੂੰ ਹੀ ਸਬਰ ਅਤੇ ਬਰਦਾਸ਼ਤ ਕਰਨ ਲਈ ਕਹਿੰਦੇ ਹਨ। ਉੱਥੇ ਹੀ ਇਹ ਪਿਤਾ ਜਦੋਂ ਸਹੁਰੇ ਪਰਿਵਾਰ 'ਚ ਧੀ ਨਾਲ ਹੋ ਰਹੇ ਅਨਿਆਂ ਨੂੰ ਦੇਖਦਾ ਹੈ ਤਾਂ ਉਹ ਬਹੁਤ ਧੂਮਧਾਮ ਨਾਲ ਧੀ ਨੂੰ ਵਾਪਸ ਪੇਕੇ ਲੈ ਕੇ ਆਇਆ। ਮਾਮਲਾ ਝਾਰਖੰਡ ਦੇ ਰਾਂਚੀ ਦਾ ਹੈ। ਜਿੱਥੇ 15 ਅਕਤੂਬਰ ਨੂੰ ਕੱਢੀ ਗਈ ਇਸ ਬਰਾਤ ਦੀ ਵੀਡੀਓ ਸੋਮਵਾਰ ਨੂੰ ਫੇਸਬੁੱਕ ਅਕਾਊਂਟ 'ਤੇ ਪੋਸਟ ਕੀਤੀ ਗਈ ਅਤੇ ਲਿਖਿਆ,''ਬਹੁਤ ਧੂਮਧਾਮ ਨਾਲ ਲੋਕ ਆਪਣੀਆਂ ਧੀਆਂ ਦਾ ਵਿਆਹ ਕਰਦੇ ਹਨ ਪਰ ਜੇਕਰ ਜੀਵਨਸਾਥੀ ਅਤੇ ਪਰਿਵਾਰ ਗਲਤ ਨਿਕਲਦਾ ਹੈ ਜਾਂ ਗਲਤ ਕੰਮ ਕਰਦਾ ਹੈ ਤਾਂ ਤੁਹਾਨੂੰ ਆਪਣੀ ਧੀ ਨੂੰ ਆਦਰ ਅਤੇ ਸਨਮਾਨ ਨਾਲ ਆਪਣੇ ਘਰ ਲਿਆਉਣਾ ਚਾਹੀਦਾ, ਕਿਉਂਕਿ ਧੀਆਂ ਬਹੁਤ ਅਨਮੋਲ ਹੁੰਦੀਆਂ ਹਨ।''

ਉਨ੍ਹਾਂ ਦਾ ਦੋਸ਼ ਹੈ ਕਿ ਕੁਝ ਹੀ ਦਿਨਾਂ ਬਾਅਦ ਧੀ ਸਹੁਰੇ ਪਰਿਵਾਰ ਵਲੋਂ ਤੰਗ ਹੋਣ ਲੱਗੀ। ਪਤੀ ਉਸ ਨੂੰ ਜਦੋਂ ਦਿਲ ਕਰਦਾ ਘਰੋਂ ਬਾਹਰ ਕੱਢ ਦਿੰਦਾ। ਕਰੀਬ ਇਕ ਸਾਲ ਤੱਕ ਇਹ ਸਿਲਸਿਲਾ ਚਲਿਆ। ਬਾਅਦ 'ਚ ਧੀ ਸਾਕਸ਼ੀ ਨੂੰ ਪਤਾ ਲੱਗਾ ਕਿ ਜਿਸ ਸ਼ਖ਼ਸ ਨਾਲ ਉਸ ਦਾ ਵਿਆਹ ਹੋਇਆ ਹੈ, ਉਸ ਦੇ ਪਹਿਲਾਂ ਤੋਂ 2 ਵਿਆਹ ਹੋ ਰੱਖੇ ਹਨ। ਜਦੋਂ ਇਹ ਗੱਲ ਪੇਕੇ ਵਾਲਿਆਂ ਨੂੰ ਪਤਾ ਲੱਗੀ ਤਾਂ ਪਿਤਾ ਨੇ ਸਹੁਰੇ ਪਰਿਵਾਰ ਤੋਂ ਬੈਂਡ ਬਾਜੇ ਅਤੇ ਆਤਿਸ਼ਬਾਜੀ ਨਾਲ ਬਰਾਤ ਕੱਢੀ ਅਤੇ ਧੀ ਨੂੰ ਵਾਪਸ ਪੇਕੇ ਲੈ ਆਇਆ। ਪ੍ਰੇਮ ਗੁਪਤਾ ਨੇ ਕਿਹਾ ਕਿ ਧੀ ਦੇ ਸ਼ੋਸ਼ਣ ਤੋਂ ਮੁਕਤ ਹੋਣ ਦੀ ਖੁਸ਼ੀ 'ਚ ਉਨ੍ਹਾਂ ਨੇ ਇਹ ਕਦਮ ਚੁੱਕਿਆ। ਸਾਕਸ਼ੀ ਨੇ ਤਲਾਕ ਲਈ ਕੋਰਟ 'ਚ ਕੇਸ ਫਾਈਲ ਕੀਤਾ ਹੈ। ਮੁੰਡੇ ਨੇ ਗੁਜ਼ਾਰਾ ਭੱਤਾ ਦੇਣ ਦੀ ਗੱਲ ਕਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha