ਭਾਰਤ ਵਿਚ ਪ੍ਰਦੂਸ਼ਣ ਨਾਲ ਹੁੰਦੀ ਹੈ ਹਰ ਅੱਠਵੇਂ ਬੰਦੇ ਦੀ ਮੌਤ

12/07/2018 3:21:48 PM

ਨਵੀਂ ਦਿੱਲੀ-ਭਾਰਤ 'ਚ ਹਵਾ ਪ੍ਰਦੂਸ਼ਣ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਲਗਾਤਰ ਵੱਧ ਰਹੀ ਹੈ। ਸਾਲ 2017 'ਚ ਹਵਾ ਪ੍ਰਦੂਸ਼ਣ ਦੇ ਕਾਰਨ 12.4 ਲੱਖ ਲੋਕਾਂ ਦੀ ਮੌਤ ਹੋ ਗਈ ਹੈ। ਇਸ ਗੱਲ ਦਾ ਖੁਲਾਸਾ ਇਕ ਨਵੇਂ ਅਧਿਐਨ ਤੋਂ ਹੋਇਆ ਹੈ। ਦਿੱਲੀ 'ਚ ਹਵਾ ਪ੍ਰਦੂਸ਼ਣ ਦਾ ਮਾਪਦੰਡ ਪੀ. ਐੱਮ 2.5 ਅੰਕ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦਾ ਸਥਾਨ ਹੈ। ਇਸ ਦੇ ਨਾਲ ਅਧਿਐਨ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਭਾਰਤ 'ਚ ਹੋਈਆਂ 8 ਮੌਤਾਂ 'ਚ ਇਕ ਮੌਤ ਹਵਾ ਪ੍ਰਦੂਸ਼ਣ ਦੇ ਕਾਰਨ ਹੋਈ ਹੈ।

ਅਧਿਐਨ 'ਚ ਕਿਹਾ ਗਿਆ ਹੈ ਕਿ ਦੇਸ਼ 'ਚ ਹਵਾ ਪ੍ਰਦੂਸ਼ਣ ਦੇ ਕਾਰਨ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ ਪਰ ਜੇਕਰ ਇਹ ਹਵਾ ਪ੍ਰਦੂਸ਼ਣ ਘੱਟ ਤੋਂ ਘੱਟ ਪੱਧਰ 'ਤੇ ਹੋਵੇ ਤਾਂ ਲੋਕਾਂ ਦਾ ਜੀਵਨ ਬਿਹਤਰ ਹੋ ਸਕਦਾ ਹੈ। ਲਾਸੈੱਟ ਪਲੇਮੈਟ੍ਰੋ ਹੈਲਥ ਜਨਰਲ 'ਚ ਪ੍ਰਕਾਸ਼ਿਤ ਅਧਿਐਨ 'ਚ ਕਿਹਾ ਗਿਆ ਹੈ ਕਿ ਵਿਸ਼ਵ ਦੀ ਕੁੱਲ ਜਨਸੰਖਿਆ ਦਾ 18% ਭਾਰਤ 'ਚ ਹੈ। ਭਾਰਤ 'ਚ 26% ਲੋਕ ਸਮੇਂ ਤੋਂ ਪਹਿਲਾਂ ਹਵਾ ਪ੍ਰਦੂਸ਼ਣ ਨਾਲ ਮਰ ਜਾਂਦੇ ਹਨ। 2017 'ਚ ਹਵਾ ਪ੍ਰਦੂਸ਼ਣ ਨਾਲ 12.4 ਲੱਖ ਲੋਕਾਂ 'ਚ ਅੱਧੀਆਂ ਮੌਤਾਂ 70 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀਆਂ ਹੋਈਆਂ ਹਨ।

ਅਧਿਐਨ 'ਚ ਇਹ ਵੀ ਕਿਹਾ ਗਿਆ ਹੈ ਕਿ ਉੱਤਰ ਭਾਰਤ ਦੇ ਸੂਬਿਆਂ 'ਚ ਬਾਹਰੀ ਹਵਾ ਪ੍ਰਦੂਸ਼ਣ ਪੱਧਰ ਬਹੁਤ ਉੱਚਾ ਹੈ। ਪਿਛਲੇ ਸਾਲ ਉੱਤਰ ਪ੍ਰਦੇਸ਼ 'ਚ ਮਰਨ ਵਾਲੇ ਲੋਕਾਂ ਦੀ ਗਿਣਤੀ 2.60 ਲੱਖ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ। ਮਹਾਂਰਾਸ਼ਟਰ 'ਚ 1.6 ਹਜ਼ਾਰ ਅਤੇ ਬਿਹਾਰ 'ਚ 96,967 ਮੌਤਾਂ ਰਿਕਾਰਡ ਕੀਤੀਆਂ ਗਈਆਂ। ਅਧਿਐਨ 'ਚ ਇਹ ਵੀ ਕਿਹਾ ਗਿਆ ਹੈ ਕਿ 6.7 ਲੱਖ ਮੌਤਾਂ ਬਾਹਰੀ ਹਵਾ ਦੇ ਕਾਰਨ ਹੋਈਆ ਪਰ 4.8 ਲੱਖ ਮੌਤਾਂ ਘਰਾਂ ਦੇ ਪ੍ਰਦੂਸ਼ਣ ਨਾਲ ਹੋਈਆਂ।

Iqbalkaur

This news is Content Editor Iqbalkaur