ਭਾਰਤ ਨੇ ਦਿਖਾਇਆ ਵੱਡਾ ਦਿਲ, ਪਾਕਿਸਤਾਨੀ PM ਨੂੰ ਭਾਰਤੀ ਹਵਾਈ ਖੇਤਰ ਤੋਂ ਲੰਘਣ ਦੀ ਦਿੱਤੀ ਇਜਾਜ਼ਤ

02/23/2021 1:14:47 PM

ਨਵੀਂ ਦਿੱਲੀ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਯਾਨੀ ਕਿ ਮੰਗਲਵਾਰ ਨੂੰ ਦੋ ਦਿਨਾਂ ਦੌਰੇ ’ਤੇ ਸ਼੍ਰੀਲੰਕਾ ਜਾਣ ਵਾਲੇ ਹਨ। ਭਾਰਤ ਸਰਕਾਰ ਨੇ ਇਮਰਾਨ ਖਾਨ ਦੇ ਜਹਾਜ਼ ਨੂੰ ਭਾਰਤੀ ਹਵਾਈ ਖੇਤਰ ਦਾ ਇਸਤੇਮਾਲ ਕਰਨ ਦੀ ਆਗਿਆ ਦਿੱਤੀ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਇਮਰਾਨ ਦੀ ਇਸ ਯਾਤਰਾ ਲਈ ਭਾਰਤੀ ਹਵਾਈ ਖੇਤਰ ਜ਼ਰੀਏ ਜਹਾਜ਼ ਨੂੰ ਲੰਘਣ ਦੇਣ ਦੀ ਆਗਿਆ ਮੰਗੀ ਸੀ। ਹਾਲਾਂਕਿ ਸਾਲ 2019 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਅਮਰੀਕਾ ਗਏ ਸਨ, ਤਾਂ ਪਾਕਿਸਤਾਨ ਨੇ ਉਨ੍ਹਾਂ ਦੇ ਜਹਾਜ਼ ਨੂੰ ਆਪਣੇ ਹਵਾਈ ਖੇਤਰ ’ਚੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਹੁਣ ਭਾਰਤ ਨੇ ਵੱਡਾ ਦਿਲ ਦਿਖਾਉਂਦੇ ਹੋਏ ਇਮਰਾਨ ਖਾਨ ਦੇ ਜਹਾਜ਼ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਕੈਬਨਿਟ ਸਹਿਯੋਗੀਆਂ ਅਤੇ ਉੱਚ ਪੱਧਰ ਦੇ ਕਾਰੋਬਾਰੀ ਵਫ਼ਦ ਨਾਲ ਦੋ ਦਿਨਾਂ ਸ਼੍ਰੀਲੰਕਾ ਯਾਤਰਾ ’ਤੇ ਜਾ ਰਹੇ ਹਨ। ਇਮਰਾਨ ਦਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨਾਲ ਦੁਵੱਲੇ ਸਬੰਧਾਂ ਨੂੰ ਲੈ ਕੇ ਮੁਲਾਕਾਤ ਦਾ ਪ੍ਰੋਗਰਾਮ ਹੈ। ਓਧਰ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਦੱਸਿਆ ਕਿ ਖਾਨ ਪ੍ਰਧਾਨ ਮੰਤਰੀ ਰਾਜਪਕਸ਼ੇ ਦੇ ਸੱਦੇ ’ਤੇ ਅਧਿਕਾਰਤ ਯਾਤਰਾ ’ਤੇ ਸ਼੍ਰੀਲੰਕਾ ਜਾ ਰਹੇ ਹਨ।

ਇਹ ਵੀ ਖ਼ਬਰਾਂ ਹਨ ਕਿ ਇਮਰਾਨ ਖਾਨ ਦੇ ਸੰਸਦ ਵਿਚ ਭਾਸ਼ਣ ਦੇ ਪ੍ਰੋਗਰਾਮ ਲਈ ਪਾਕਿਸਤਾਨ ਸਰਕਾਰ ਨੇ ਸ਼੍ਰੀਲੰਕਾ ਨੂੰ ਬੇਨਤੀ ਕੀਤੀ ਗਈ ਸੀ। ਹਾਲਾਂਕਿ ਬਾਅਦ ’ਚ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ, ਕਿਉਂਕਿ ਸ਼੍ਰੀਲੰਕਾ, ਭਾਰਤ ਨਾਲ ਸਬੰਧਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਸੀ। ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਮਰਾਨ, ਸ਼੍ਰੀਲੰਕਾ ਵਿਚ ਵੀ ਮੁਸਲਿਮ ਕਾਰਡ ਖੇਡ ਸਕਦੇ ਹਨ, ਜਿਵੇਂ ਉਨ੍ਹਾਂ ਨੇ ਪਿਛਲੇ ਸਾਲ ਅਫ਼ਗਾਨਿਸਤਾਨ ਦੀ ਯਾਤਰਾ ਦੌਰਾਨ ਕੀਤਾ ਸੀ। 

ਇਮਰਾਨ ਭਾਵੇਂ ਹੀ ਪਾਕਿਸਤਾਨ ਜਾ ਰਹੇ ਹੋਣ ਪਰ ਸ਼੍ਰੀਲੰਕਾ, ਭਾਰਤ ਦੇ ਮਹੱਤਵ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ। ਕੋਵਿਡ-19 ਵੈਕਸੀਨ ਦੇ ਮਾਮਲੇ ਵਿਚ ਭਾਰਤ ਸਭ ਤੋਂ ਵੱਡਾ ਰੱਖਿਅਕ ਹੈ। ਭਾਰਤ ਨੇ ਹਾਲ ਹੀ ’ਚ ਸ਼੍ਰੀਲੰਕਾ ਨੂੰ ਵੈਕਸੀਨ ਦੀ 5 ਲੱਖ ਖ਼ੁਰਾਕ ਤੋਹਫ਼ੇ ਵਜੋਂ ਦਿੱਤੀ ਸੀ। 

Tanu

This news is Content Editor Tanu