ਸ਼੍ਰੀ ਕ੍ਰਿਸ਼ਨ ਜਨਮਭੂਮੀ: ਮੁਸਲਮਾਨ ਧਿਰ ਨੂੰ ਝਟਕਾ, ਨਵੇਂ ਸਿਰਿਓਂ ਹੋਵੇਗੀ ਸੁਣਵਾਈ

05/02/2023 5:08:28 AM

ਨਵੀਂ ਦਿੱਲੀ (ਇੰਟ.)- ਮਥੁਰਾ ਸ਼੍ਰੀ ਕ੍ਰਿਸ਼ਨ ਜਨਮਭੂਮੀ ਅਤੇ ਸ਼ਾਹੀ ਈਦਗਾਹ ਮਸਜਿਦ ਜ਼ਮੀਨ ਵਿਵਾਦ ਨੂੰ ਲੈ ਕੇ ਇਲਾਹਾਬਾਦ ਹਾਈ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਸ਼ਾਹੀ ਈਦਗਾਹ ਟਰੱਸਟ ਅਤੇ ਯੂ. ਪੀ. ਸੁੰਨੀ ਸੈਂਟਰਲ ਵਕਫ ਬੋਰਡ ਦੀਆਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ। ਹਾਈ ਕੋਰਟ ਨੇ ਸਿਵਲ ਜੱਜ ਦੇ ਫ਼ੈਸਲੇ ਵਿਰੁੱਧ ਮਥੁਰਾ ਦੇ ਜ਼ਿਲ੍ਹਾ ਜੱਜ ਨੂੰ ਨਵੇਂ ਸਿਰਿਓਂ ਸੁਣਵਾਈ ਦਾ ਹੁਕਮ ਪਾਸ ਕਰਨ ਦਾ ਹੁਕਮ ਦਿੱਤਾ ਹੈ। ਹੁਣ ਸਾਰੀਆਂ ਮੁਸਲਮਾਨ ਧਿਰਾਂ ਨੂੰ ਮਥੁਰਾ ਦੇ ਜ਼ਿਲ੍ਹਾ ਜੱਜ ਦੇ ਸਾਹਮਣੇ ਨਵੇਂ ਤਰੀਕੇ ਨਾਲ ਆਪਣੀ ਦਲੀਲ ਪੇਸ਼ ਕਰਨੀ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - PNB ਗਾਹਕਾਂ ਲਈ ਜ਼ਰੂਰੀ ਖ਼ਬਰ, ATM ਤੋਂ ਪੈਸੇ ਕਢਵਾਉਣੇ ਤੇ ਆਨਲਾਈਨ ਲੈਣ-ਦੇਣ ਪੈ ਸਕਦਾ ਹੈ ਮਹਿੰਗਾ

ਹਾਈ ਕੋਰਟ ਨੇ ਸੁਣਵਾਈ ਕਰਦੇ ਹੋਏ ਮਾਮਲੇ ਨੂੰ ਮਥੁਰਾ ਦੇ ਜ਼ਿਲ੍ਹਾ ਜੱਜ ਨੂੰ ਵਾਪਸ ਕਰ ਦਿੱਤਾ ਹੈ। ਸਿਵਲ ਕੋਰਟ ਨੇ ਜਿਸ ਸਿਵਲ ਮੁਕੱਦਮੇ ਨੂੰ ਖਾਰਿਜ ਕਰ ਦਿੱਤਾ ਹੈ, ਉਸ ਦੇ ਖਿਲਾਫ ਸ਼੍ਰੀ ਕ੍ਰਿਸ਼ਨ ਵਿਰਾਜਮਾਨ ਨੇ ਜ਼ਿਲਾ ਜੱਜ ਦੇ ਇੱਥੇ ਮੁੜ-ਸਮੀਖਿਆ ਪਟੀਸ਼ਨ ਦਾਖਲ ਕੀਤੀ ਸੀ। ਇਸ ਦੇ ਨਾਲ ਜ਼ਿਲਾ ਜੱਜ ਨੇ ਸਿਵਲ ਕੋਰਟ ਦੇ ਫ਼ੈਸਲੇ ਨੂੰ ਖਾਰਿਜ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਸੁਣਵਾਈ ਦਾ ਹੁਕਮ ਦਿੱਤਾ ਸੀ। ਇਸ ਹੁਕਮ ਨੂੰ ਈਦਗਾਹ ਟਰੱਸਟ ਕਮੇਟੀ ਅਤੇ ਸੁੰਨੀ ਸੈਂਟਰਲ ਵਕਫ ਬੋਰਡ ਨੇ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਅਦਾਲਤ ਨੇ ਦੋਵਾਂ ਧਿਰਾਂ ’ਤੇ ਬਹਿਸ ਤੋਂ ਬਾਅਦ 17 ਅਪ੍ਰੈਲ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra