ਪਤਨੀ ''ਤੇ ਸੀ ਨਾਜਾਇਜ਼ ਸੰਬੰਧਾਂ ਦਾ ਸ਼ੱਕ, ਪਤੀ ਨੇ ਦੋਸਤ ਦਾ ਕੀਤਾ ਕਤਲ

11/19/2017 5:17:12 PM

ਮੇਰਠ— ਉਤਰ ਪ੍ਰਦੇਸ਼ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੇ ਇਕ ਵਿਅਕਤੀ ਦੀ ਜਾਨ ਲੈ ਗਈ। ਤਾਜ਼ਾ ਮਾਮਲਾ ਮੇਰਠ ਦਾ ਹੈ, ਜਿੱਥੇ ਇਕ ਪਤੀ ਨੇ ਪਤਨੀ ਦੇ ਨਾਜਾਇਜ਼ ਸੰਬਧਾਂ ਦੇ ਸ਼ੱਕ ਕਾਰਨ ਇਕ ਵਿਅਕਤੀ ਦਾ ਕਤਲ ਕਰ ਦਿੱਤਾ। ਕਤਲ ਦੇ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੈ। ਸੂਚਨਾ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 
ਮੇਰਠ ਦੇ ਟੀਪੀਨਗਰ ਦੀ ਨਵੀਂ ਬਸਤੀ ਕਾਲੋਨੀ 'ਚ ਜੀਵਨ ਦੇ ਮਕਾਨ 'ਚ ਰਤਨਲਾਲ ਅਤੇ ਤਾਰਾਚੰਦ ਨਾਮ ਦੇ 2 ਪਰਿਵਾਰ ਦੇ ਲੋਕ ਕਿਰਾਏ ਦੇ ਮਕਾਨ 'ਚ ਰਹਿੰਦੇ ਸੀ। ਬਹੁਤ ਸਮੇਂ ਤੋਂ ਇੱਕਠੇ ਰਹਿੰਦੇ ਹੋਏ ਦੋਹਾਂ ਪਰਿਵਾਰਾਂ ਦੇ ਰਿਸ਼ਤੇ 'ਚ ਬਹੁਤ ਕਰੀਬੀ ਆ ਗਈ। ਇਸ ਵਿਚਕਾਰ ਦੋਸ਼ੀ ਤਾਰਾਚੰਦ ਨੂੰ ਆਪਣੇ ਦੋਸਤ ਰਤਨਲਾਲ ਅਤੇ ਪਤਨੀ 'ਚ ਨਾਜਾਇਜ਼ ਸੰਬੰਧਾਂ ਦਾ ਸ਼ੱਕ ਹੋਇਆ, ਜਿਸ ਨੂੰ ਲੈ ਕੇ ਦੋਹਾਂ ਪਰਿਵਾਰਾਂ 'ਚ ਪਿਛਲੇ 15 ਦਿਨਾਂ ਤੋਂ ਝਗੜਾ ਚੱਲ ਰਿਹਾ ਸੀ। 
ਸ਼ਾਮ ਨੂੰ ਦੋਹਾਂ ਲੋਕਾਂ 'ਚ ਇਸੀ ਗੱਲ ਨੂੰ ਲੈ ਕੇ ਕੁੱਟਮਾਰ ਹੋ ਗਈ। ਜਿਸ 'ਚ ਤਾਰਾਚੰਦ ਨੇ ਆਪਣੇ ਹੀ ਦੋਸਤ ਰਤਨਲਾਲ 'ਤੇ ਚਾਕੂ ਨਾਲ ਕਈ ਵਾਰ ਕੀਤੇ। ਘਟਨਾ ਦੇ ਬਾਅਦ ਜ਼ਖਮੀ ਰਤਨਲਾਲ ਨੂੰ ਹਸਪਤਾਲ ਲੈ ਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ। ਘਟਨਾ ਦੇ ਬਾਅਦ ਰਤਨਲਾਲ ਦੀ ਪਤਨੀ ਮਮਤਾ ਨੇ ਤਾਰਾਚੰਦ ਖਿਲਾਫ ਕਤਲ ਦੀ ਰਿਪੋਰਟ ਦਰਜ ਕਰਵਾਈ ਹੈ। ਕਤਲ ਦੇ ਬਾਅਦ ਤੋਂ ਦੋਸ਼ੀ ਤਾਰਾਚੰਦ ਮੌਕੇ ਤੋਂ ਫਰਾਰ ਹੋ ਗਿਆ ਹੈ, ਜਿਸ ਦੇ ਲਈ ਪੁਲਸ ਸੰਭਾਵਿਤ ਸਥਾਨਾਂ 'ਤੇ ਛਾਪੇਮਾਰੀ ਕਰ ਰਹੀ ਹੈ।