ਸੀਮਾ ਹੈਦਰ ਨੂੰ PAK ਨਾ ਭੇਜਿਆ ਤਾਂ 26/11 ਵਰਗੇ ਹੋਣਗੇ ਹਮਲੇ, ਮੁੰਬਈ ਪੁਲਸ ਨੂੰ ਮਿਲੀ ਧਮਕੀ

07/14/2023 5:04:12 AM

ਨੈਸ਼ਨਲ ਡੈਸਕ : ਮੁੰਬਈ 'ਚ ਟ੍ਰੈਫਿਕ ਪੁਲਸ ਕੰਟਰੋਲ ਰੂਮ ਨੂੰ 26/11 ਹਮਲੇ ਵਰਗਾ ਅੱਤਵਾਦੀ ਹਮਲਾ ਕਰਨ ਦੀ ਧਮਕੀ ਵਾਲਾ ਫੋਨ ਆਇਆ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਉਰਦੂ ਭਾਸ਼ਾ 'ਚ ਕਿਹਾ, ''ਜੇ ਸੀਮਾ ਹੈਦਰ ਵਾਪਸ ਨਾ ਆਈ ਤਾਂ ਭਾਰਤ ਬਰਬਾਦ ਹੋ ਜਾਵੇਗਾ। ਫੋਨ ਕਰਨ ਵਾਲੇ ਨੇ 26/11 ਵਰਗਾ ਅੱਤਵਾਦੀ ਹਮਲਾ ਕਰਨ ਦੀ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਦੀ ਜ਼ਿੰਮੇਵਾਰ ਉੱਤਰ ਪ੍ਰਦੇਸ਼ ਸਰਕਾਰ ਹੋਵੇਗੀ।'' ਜਾਣਕਾਰੀ ਅਨੁਸਾਰ ਇਹ ਕਾਲ 12 ਜੁਲਾਈ ਨੂੰ ਮੁੰਬਈ ਪੁਲਸ ਦੇ ਕੰਟਰੋਲ ਰੂਮ ਨੂੰ ਮਿਲੀ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁੰਬਈ ਪੁਲਸ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਪੈਰਿਸ ਪਹੁੰਚਣ 'ਤੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ PM ਮੋਦੀ, 'ਭਾਰਤ ਮਾਤਾ ਦੀ ਜੈ' ਤੇ 'ਵੰਦੇ ਮਾਤਰਮ' ਦੇ ਲੱਗੇ ਨਾਅਰੇ

ਆਨਲਾਈਨ ਗੇਮਿੰਗ ਰਾਹੀਂ ਹੋਈ ਦੋਸਤੀ

ਮਹੱਤਵਪੂਰਨ ਗੱਲ ਇਹ ਹੈ ਕਿ ਸੀਮਾ ਹੈਦਰ ਅਤੇ ਸਚਿਨ ਮੀਨਾ ਦੀ ਦੋਸਤੀ ਆਨਲਾਈਨ ਗੇਮਿੰਗ PUBG ਰਾਹੀਂ ਹੋਈ ਸੀ, ਜੋ ਬਾਅਦ ਵਿੱਚ ਪਿਆਰ ਵਿੱਚ ਬਦਲ ਗਈ। ਇਸ ਤੋਂ ਬਾਅਦ ਸੀਮਾ ਹੈਦਰ ਬਿਨਾਂ ਵੈਧ ਦਸਤਾਵੇਜ਼ਾਂ ਦੇ ਭਾਰਤ ਵਿੱਚ ਦਾਖਲ ਹੋਈ ਤੇ ਹੁਣ ਆਪਣੇ ਬੁਆਏਫ੍ਰੈਂਡ ਸਚਿਨ ਮੀਨਾ ਨਾਲ ਗ੍ਰੇਟਰ ਨੋਇਡਾ 'ਚ ਰਹਿ ਰਹੀ ਹੈ। ਸੀਮਾ ਹੈਦਰ ਪਾਕਿਸਤਾਨ ਦੇ ਸਿੰਧ ਸੂਬੇ ਦੇ ਜੈਸਮਾਬਾਦ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਸਾਲ 2014 ਵਿੱਚ ਗੁਲਾਮ ਰਜ਼ਾ ਨਾਲ ਹੋਇਆ ਸੀ। ਉਸ ਦੇ 4 ਬੱਚੇ ਹਨ। 2019 'ਚ ਗੁਲਾਮ ਹੈਦਰ ਕੰਮ ਦੇ ਸਿਲਸਿਲੇ ਵਿੱਚ ਸਾਊਦੀ ਅਰਬ ਚਲਾ ਗਿਆ ਸੀ।

ਇਹ ਵੀ ਪੜ੍ਹੋ : ਸਵੀਡਨ 'ਚ ਕੁਰਾਨ ਸਾੜਨ 'ਤੇ UN 'ਚ ਇਕਜੁੱਟ ਹੋਏ ਭਾਰਤ, ਪਾਕਿਸਤਾਨ ਤੇ ਚੀਨ, ਪ੍ਰਸਤਾਵ ਨੂੰ ਮਿਲੀ ਮਨਜ਼ੂਰੀ

ਦੋਵੇਂ ਜ਼ਮਾਨਤ 'ਤੇ ਰਿਹਾਅ ਹਨ

ਇਸ ਤੋਂ ਬਾਅਦ ਦੋਵਾਂ ਦੀ ਮੁਲਾਕਾਤ ਨੇਪਾਲ 'ਚ ਹੋਈ। ਸੀਮਾ ਦਾ ਦਾਅਵਾ ਹੈ ਕਿ ਦੋਵਾਂ ਨੇ ਨੇਪਾਲ ਦੇ ਹੀ ਇਕ ਮੰਦਰ 'ਚ ਵਿਆਹ ਕਰਵਾ ਲਿਆ, ਜਿਸ ਤੋਂ ਬਾਅਦ ਉਹ ਪਾਕਿਸਤਾਨ ਪਰਤ ਗਈ। ਸੀਮਾ ਸਚਿਨ ਨਾਲ ਰਹਿਣਾ ਚਾਹੁੰਦੀ ਸੀ, ਇਸ ਲਈ ਉਹ 10 ਮਈ ਨੂੰ ਆਪਣੇ ਚਾਰਾਂ ਬੱਚਿਆਂ ਨਾਲ ਕਰਾਚੀ ਤੋਂ ਸ਼ਾਰਜਾਹ ਪਹੁੰਚ ਗਈ। ਫਿਰ ਇੱਥੋਂ ਫਲਾਈਟ ਰਾਹੀਂ ਕਾਠਮੰਡੂ ਪਹੁੰਚੇ। ਨਿੱਜੀ ਵਾਹਨ ਰਾਹੀਂ ਕਾਠਮੰਡੂ ਤੋਂ ਪੋਖਰਾ ਪਹੁੰਚੇ। ਪੋਖਰਾ ਤੋਂ ਦਿੱਲੀ ਲਈ ਬੱਸ ਫੜੀ ਅਤੇ 13 ਮਈ ਨੂੰ ਸੀਮਾ ਨੋਇਡਾ ਪਹੁੰਚੀ। ਇੱਥੋਂ ਸਚਿਨ ਉਸ ਨੂੰ ਰਾਬੂਪੁਰਾ ਇਲਾਕੇ ਲੈ ਆਇਆ। ਦੋਵੇਂ ਕਿਰਾਏ ਦੇ ਮਕਾਨ 'ਚ ਰਹਿਣ ਲੱਗੇ। ਪੁਲਸ ਨੂੰ ਸੁਰਾਗ ਮਿਲਣ ਤੋਂ ਬਾਅਦ ਦੋਵਾਂ ਨੂੰ ਕੁਝ ਦਿਨਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ, ਹੁਣ ਦੋਵੇਂ ਜ਼ਮਾਨਤ 'ਤੇ ਬਾਹਰ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh