ਜੇਕਰ ਕੁੱਤੇ ਨੂੰ ਬਾਹਰ ਪੌਟੀ ਕਰਵਾਈ ਤਾਂ ਖੈਰ ਨਹੀਂ

01/16/2018 11:48:45 AM

ਇੰਦੌਰ - ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਅੱਜ ਇਕ ਕੁੱਤੇ ਨੂੰ ਬਾਹਰ ਪੌਟੀ ਕਰਵਾਉਣਾ ਉਸ ਦੇ ਮਾਲਕ ਨੂੰ ਮਹਿੰਗਾ ਪੈ ਗਿਆ। ਕੁੱਤੇ ਦੇ ਮਾਲਕ 'ਤੇ ਨਗਰ ਨਿਗਮ ਨੇ 500 ਰੁਪਏ ਦਾ ਫਾਈਨ ਲਾਇਆ ਹੈ। ਇੰਦੌਰ ਨਗਰ ਨਿਗਮ ਦੇ ਦੁਸਹਿਰਾ ਮੈਦਾਨ ਜ਼ੋਨ ਅਧੀਨ ਪੈਂਦੇ ਇਲਾਕੇ ਵਿਚ ਇਕ ਵਿਅਕਤੀ ਸਵੇਰੇ ਆਪਣੇ ਪਾਲਤੂ ਕੁੱਤੇ ਨੂੰ ਬਾਹਰ ਪੌਟੀ ਕਰਵਾ ਰਿਹਾ ਸੀ। ਇਸ ਦਰਮਿਆਨ ਮੌਕੇ 'ਤੇ ਪਹੁੰਚੇ ਨਿਗਮ ਇੰਸਪੈਕਟਰ ਨੇ 500 ਰੁਪਏ ਜੁਰਮਾਨਾ ਵਸੂਲ ਕੀਤਾ। ਇੰਸਪੈਕਟਰ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਵਲੋਂ ਜਾਰੀ ਹੁਕਮ ਤਹਿਤ ਕੁੱਤਿਆਂ ਨੂੰ ਬਾਹਰ ਪੌਟੀ ਕਰਵਾਉਣ 'ਤੇ ਪਾਬੰਦੀ ਹੈ। ਉਲੰਘਣਾ ਕੀਤੇ ਜਾਣ 'ਤੇ ਫੜੇ ਜਾਣ ਦਾ ਇਹ ਦੂਸਰਾ ਮਾਮਲਾ ਹੈ।