ਹਵਾਈ ਫੌਜ ਕਰੇਗੀ ਕਰਗਿਲ ਤੋਂ ਕੋਰੀਅਰ ਸੇਵਾ ਦੀ ਸ਼ੁਰੂਆਤ

12/11/2018 9:33:11 PM

ਜੰਮੂ— ਭਾਰਤੀ ਹਵਾਈ ਫੌਜ ਜੰਮੂ ਕਸ਼ਮੀਰ ਦੇ ਕਰਗਿਲ ਜ਼ਿਲੇ ਤੋਂ 25 ਦਸੰਬਰ ਨੂੰ ਹਵਾਈ ਕੋਰੀਅਰ ਸੇਵਾ ਦੀ ਸ਼ੁਰੂਆਤ ਕਰੇਗੀ। ਲੱਦਾਖ ਆਟੋਨੋਮਸ ਹਿਲ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਪਾਰਸ਼ਦ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਪਾਰਸ਼ਦ ਫਿਰੋਜ਼ ਅਹਿਮਦ ਖਾਨ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 25 ਦਸੰਬਰ ਨੂੰ ''ਐੱਨ.ਐੱਨ-32 ਏਅਰ ਫੋਰਸ ਕੋਰੀਅਰ'' ਸੇਵਾ ਦੀ ਸ਼ੁਰੂਆਤ ਹੋਵੇਗੀ। ਇਹ ਸੇਵਾ ਕਰਗਿਲ ਤੋਂ ਸ਼੍ਰੀਨਗਰ ਤੇ ਕਰਗਿਲ ਤੋਂ ਜੰਮੂ ਵਿਚਾਲੇ ਹੋਵੇਗੀ। ਇਕ ਅਧਿਕਾਰਕ ਬੁਲਾਰਾ ਮੁਤਾਬਕ ਇਕ ਸਮੀਖਿਆ ਬੈਠਕ 'ਚ ਇਹ ਫੈਸਲਾ ਕੀਤਾ ਗਿਆ। ਬੈਠਕ 'ਚ ਖਾਨ ਵੀ ਸ਼ਾਮਲ ਹੋਏ। ਇਸ 'ਚ ਉਡਾਣਾਂ ਦੇ ਸੰਚਾਲਨ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ।

Inder Prajapati

This news is Content Editor Inder Prajapati