ਭਾਰਤ ਦਾ ਇਜ਼ਰਾਈਲ ਨਾਲ 3 ਅਰਬ ਦਾ ਰੱਖਿਆ ਸੌਦਾ

06/08/2019 8:02:05 AM

ਨਵੀਂ ਦਿੱਲੀ– ਭਾਰਤ ਨੇ ਵੀਰਵਾਰ ਨੂੰ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਇਜ਼ਰਾਈਲ ਨਾਲ 300 ਕਰੋੜ ਰੁਪਏ ਦੀ ਡੀਲ ’ਤੇ ਦਸਤਖਤ ਕੀਤੇ ਹਨ। ਇਸ ਦੇ ਤਹਿਤ ਭਾਰਤ ਇਜ਼ਰਾਈਲ ਕੋਲੋਂ 100 ਸਪਾਈਸ ਬੰਬ ਖਰੀਦੇਗਾ।

26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ’ਤੇ ਏਅਰ ਸਟ੍ਰਾਈਕ ਕਰਨ ਲਈ ਭਾਰਤੀ ਹਵਾਈ ਫੌਜ ਨੇ ਸਪਾਈਸ ਬੰਬ ਦੀ ਵਰਤੋਂ ਕੀਤੀ ਸੀ। ਭਾਰਤੀ ਹਵਾਈ ਫੌਜ ਨੇ ਜੈਸ਼ ਦੇ ਟਿਕਾਣਿਆਂ ਨੂੰ ਤਬਾਹ ਕਰਨ ਤੋਂ ਬਾਅਦ ਆਪਣੇ ਸੁਖੋਈ-30 ਜਹਾਜ਼ ਰਾਹੀਂ ਸਪਾਈਸ-2000 ਬੰਬ ਦਾ ਟਰਾਇਲ ਕੀਤਾ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜਾ ਕਾਰਜਕਾਲ ਸ਼ੁਰੂ ਕਰਨ ਤੋਂ ਬਾਅਦ ਕੇਂਦਰ ਸਰਕਾਰ ਦਾ ਇਹ ਪਹਿਲਾ ਰੱਖਿਆ ਸੌਦਾ ਹੈ। ਇਹ ਬੰਬ ਭਾਰਤੀ ਹਵਾਈ ਫੌਜ ਨੂੰ ਮਜ਼ਬੂਤ ਕਰਨ ਲਈ ਖਰੀਦਿਆ ਜਾ ਰਿਹਾ ਹੈ।