ਵੱਖਵਾਦੀ ਆਗੂਆਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗਾ : ਸ਼ਰਮਾ

11/09/2017 11:29:21 AM

ਜੰਮੂ—ਕਸ਼ਮੀਰ ਲਈ ਨਿਯੁਕਤ ਕੇਂਦਰ ਦੇ ਵਿਸ਼ੇਸ਼ ਪ੍ਰਤੀਨਿਧੀ ਦਿਨੇਸ਼ਵਰ ਸ਼ਰਮਾ ਨੇ ਅੱਜ ਕਿਹਾ ਕਿ ਸੂਬੇ ਦੇ ਸਾਹਮਣੇ ਪੇਸ਼ ਮੁੱਦਿਆਂ ਨੂੰ ਸਮੁੱਚੀ ਗੱਲਬਾਤ ਰਾਹੀਂ ਹੱਲ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਤਹਿਤ ਉਹ ਵੱਖਵਾਦੀ ਆਗੂਆਂ ਨੂੰ ਮਿਲਣ ਦੀ ਕੋਸ਼ਿਸ਼ ਕਰਨਗੇ। ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਂਤੀ ਲਈ ਮੈਂ ਆਪਣੇ ਭਰਪੂਰ ਯਤਨ ਕਰਾਂਗਾ।
3 ਵੱਖਵਾਦੀ ਸੰਗਠਨਾਂ ਹੁਰੀਅਤ ਕਾਨਫਰੰਸ ਦੇ ਕੱਟੜ ਪੰਥੀ ਅਤੇ ਨਰਮ-ਖਿਆਲੀ ਧੜੇ ਅਤੇ ਜੇ. ਕੇ. ਐੱਲ. ਐੱਫ. ਦੇ ਸਮੂਹ ਸਾਂਝੇ ਪ੍ਰਤੀਰੋਧ ਮੰਚ ਨੇ ਐਲਾਨ ਕੀਤਾ ਹੈ ਕਿ ਉਹ ਲੋਕ ਸ਼ਰਮਾ ਨੂੰ ਨਹੀਂ ਮਿਲਣਗੇ। ਹੁਣ ਤੱਕ ਦੀ ਗੱਲਬਾਤ ਬਾਰੇ ਪੁੱਛੇ ਜਾਣ 'ਤੇ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀਆਂ ਮੁਲਾਕਾਤਾਂ ਲੋਕਾਂ ਨਾਲ ਚੰਗੀਆਂ ਰਹੀਆਂ ਹਨ। ਮੈਂ ਕਾਮਨਾ ਕਰਦਾ ਹਾਂ ਕਿ ਕਸ਼ਮੀਰ 'ਚ ਬਹੁਤ ਜਲਦੀ ਸ਼ਾਂਤੀ ਪਰਤੇ ਅਤੇ ਬੜੀ ਜਲਦੀ ਇਕ ਸਿਆਸੀ ਹੱਲ ਵੀ ਨਿਕਲੇ।