2 ਬੱਚਿਆਂ ਸਮੇਤ ਪਰਿਵਾਰ ਦੇ ਚਾਰ ਜੀਆਂ ਨੇ ਕੀਤੀ ਖ਼ੁਦਕੁਸ਼ੀ

03/26/2023 1:07:42 PM

ਹੈਦਰਾਬਾਦ (ਵਾਰਤਾ)- ਤੇਲੰਗਾਨਾ ਦੀ ਰਾਜਧਾਨੀ ਹੈਰਦਾਬਾਦ ਦੇ ਕੁਸ਼ਾਈਗੁੜਾ ਇਲਾਕੇ 'ਚ ਸ਼ਨੀਵਾਰ ਨੂੰ ਇਕ ਪਰਿਵਾਰ ਦੇ ਚਾਰ ਜੀਆਂ ਨੇ ਆਪਣੇ ਅਪਾਰਟਮੈਂਟ 'ਚ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਗਾੜੇ ਸਤੀਸ਼ (39), ਉਨ੍ਹਾਂ ਦੀ ਪਤਨੀ ਵੇਦਾ (35) ਅਤੇ 2 ਬੱਚਿਆਂ ਨਿਸ਼ਿਕੀਤ (9) ਅਤੇ ਨਿਹਾਲ (5) ਵਜੋਂ ਹੋਈ ਹੈ।

ਸਤੀਸ਼ ਸਾਫ਼ਟਵੇਅਰ ਇੰਜੀਨੀਅਰ ਵਜੋਂ ਕੰਮ ਕਰਦਾ ਸੀ। ਜੋੜੇ ਨੇ ਆਪਣੇ ਬੱਚਿਆਂ ਦੀ ਬੀਮਾਰੀ ਕਾਰਨ ਇਹ ਕਦਮ ਚੁੱਕਿਆ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਜ਼ਹਿਰ ਦਿੱਤਾ ਅਤੇ ਬਾਅਦ 'ਚ ਖ਼ੁਦ ਵੀ ਜ਼ਹਿਰ ਖਾ ਲਿਆ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲਾ ਦਰਜ ਕਰ ਲਿਆ। ਮਾਮਲੇ ਦੀ ਜਾਂਚ ਜਾਰੀ ਹੈ।

DIsha

This news is Content Editor DIsha