ਪਤੀ ਦੀ ਘਟੀਆ ਕਰਤੂਤ, ਦੂਜੀ ਔਰਤ ਦੇ ਚੱਕਰ 'ਚ ਪਤਨੀ ਨੂੰ ਜਿੰਦਾ ਸਾੜਿਆ

05/26/2018 12:24:26 PM

ਸਾਗਰ— ਖੁਰਈ 'ਚ ਇਕ ਕਲਯੁਗੀ ਪਤੀ ਨੇ ਆਪਣੀ ਪਤਨੀ 'ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਜਿੰਦਾ ਸਾੜ ਦਿੱਤਾ। ਇਹ ਮਾਮਲਾ ਦਿਹਾਤੀ ਥਾਣਾ ਖੇਤਰ ਦੇ ਸਹੋਦਰਾ ਬਾਈ ਰਾਏ ਵਾਰਡ ਦਾ ਹੈ। ਜਾਣਕਾਰੀ ਮੁਤਾਬਕ ਰਾਮ ਦੇ ਦੂਜੀ ਔਰਤ ਨਾਲ ਸੰਬੰਧ ਸਨ, ਜਿਸ ਦੇ ਚਲਦੇ ਪਤੀ-ਪਤਨੀ 'ਚ ਰੋਜ਼ਾਨਾ ਝਗੜਾ ਹੁੰਦਾ ਸੀ। ਸ਼ੁੱਕਰਵਾਰ ਨੂੰ ਹਰ ਰੋਜ਼ ਦੀ ਤਰ੍ਹਾਂ ਹੀ ਦੋਵਾਂ 'ਚ ਵਿਵਾਦ ਹੋਇਆ ਤਾਂ ਗੁੱਸੇ 'ਚ ਆ ਕੇ ਪਤੀ ਨੇ ਪਤਨੀ 'ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਜਿੰਦਾ ਸਾੜ ਦਿੱਤਾ।
ਹਾਦਸੇ 'ਚ ਪੀੜਤਾ ਬੂਰੀ ਤਰ੍ਹਾਂ ਝੁਲਸ ਗਈ, ਜਿਸ ਤੋਂ ਬਾਅਦ ਗੰਭੀਰ ਹਾਲਤ 'ਚ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਪਤੀ ਫਰਾਰ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।