ਪ੍ਰੇਮ ਸਬੰਧਾਂ ਦੇ ਸ਼ੱਕ ਨੇ ਪੱਟਿਆ ਹੱਸਦਾ-ਖੇਡਦਾ ਪਰਿਵਾਰ, ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ

09/11/2023 3:24:14 PM

ਨਵੀਂ ਦਿੱਲੀ- ਉੱਤਰੀ-ਪੂਰਬੀ ਦਿੱਲੀ ਦੇ ਮੌਜਪੁਰ ਇਲਾਕੇ ਵਿਚ 36 ਸਾਲਾ ਇਕ ਸ਼ਖ਼ਸ ਨੇ ਪ੍ਰੇਮ ਸਬੰਧਾਂ ਦੇ ਸ਼ੱਕ 'ਚ ਆਪਣੀ ਪਤਨੀ 'ਤੇ ਚਾਕੂ ਨਾਲ ਕਈ ਵਾਰ ਕਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਡਿਪਟੀ ਕਮਿਸ਼ਨਰ (ਉੱਤਰੀ-ਪੂਰਬੀ) ਜੁਆਏ ਤਿਰਕੇ ਨੇ ਕਿਹਾ ਕਿ ਮੌਜਪੁਰ ਦੇ ਵਿਜੇ ਮੁਹੱਲੇ ਵਿਚ ਇਕ ਵਿਅਕਤੀ ਵਲੋਂ ਆਪਣੀ ਪਤਨੀ ਨੂੰ ਚਾਕੂ ਮਾਰਨ ਨੂੰ ਲੈ ਕੇ ਪੀ. ਸੀ. ਆਰ. ਕਾਲ ਆਈ। ਨਿਸ਼ਾ (32) 'ਤੇ ਉਸ ਦੇ ਪਤੀ ਸਾਜਿਦ ਵਲੋਂ ਘਰ 'ਚ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ।

ਇਹ ਵੀ ਪੜ੍ਹੋ-  ਸਾਊਦੀ ਅਰਬ ਦੇ ਪ੍ਰਿੰਸ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਕਿਹਾ- ਭਾਰਤ ਆ ਕੇ ਬਹੁਤ ਖੁਸ਼ ਹਾਂ

ਪੁਲਸ ਨੇ ਦੱਸਿਆ ਕਿ ਨਿਸ਼ਾ ਨੂੰ ਜੀ. ਟੀ. ਬੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਸ ਦੀ ਗਰਦਨ, ਛਾਤੀ ਅਤੇ ਸੱਜੇ ਹੱਥ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਪੁਲਸ ਨੇ ਦੱਸਿਆ ਕਿ ਜੋੜੇ ਵਿਚਾਲੇ ਹੱਥੋਪਾਈ ਦੌਰਾਨ ਉਨ੍ਹਾਂ ਦੀ 11 ਸਾਲਾ ਵੱਡੀ ਧੀ ਨੇ ਵਿਚ-ਬਚਾਅ ਕੀਤਾ, ਜਿਸ ਦਰਮਿਆਨ ਉਸ ਦੇ ਹੱਥ 'ਤੇ ਵੀ ਸੱਟ ਲੱਗ ਗਈ। 

ਇਹ ਵੀ ਪੜ੍ਹੋ- G20 Summit : PM ਮੋਦੀ ਨੂੰ ਮਿਲੇ ਕੈਨੇਡਾ ਦੇ ਪ੍ਰਧਾਨ ਮੰਤਰੀ, ਖ਼ਾਲਿਸਤਾਨੀ ਮੁੱਦੇ 'ਤੇ ਜਾਣੋ ਕੀ ਬੋਲੇ ਟਰੂਡੋ

ਪੁਲਸ ਮੁਤਾਬਕ ਜੋੜੇ ਦੀਆਂ ਦੋ ਧੀਆਂ ਹਨ, ਜੋ ਘਟਨਾ ਦੌਰਾਨ ਘਰ ਵਿਚ ਹੀ ਮੌਜੂਦ ਸਨ। ਜਾਫ਼ਰਾਬਾਦ ਪੁਲਸ ਥਾਣੇ ਵਿਚ IPC ਦੀ ਧਾਰਾ- 302 (ਕਤਲ) ਅਤੇ 307 (ਕਤਲ ਦੀ ਕੋਸ਼ਿਸ਼) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸਾਜਿਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੂੰ ਪੁੱਛ-ਗਿੱਛ ਵਿਚ ਪਤਾ ਲੱਗਾ ਕਿ ਦੋਸ਼ੀ ਪਹਿਲਾਂ ਮੋਬਾਇਲ ਠੀਕ ਕਰਨ ਦੀ ਦੁਕਾਨ ਚਲਾਉਂਦਾ ਸੀ ਅਤੇ ਅਜੇ ਬੇਰੁਜ਼ਗਾਰ ਹੈ। ਪੁਲਸ ਨੇ ਦੱਸਿਆ ਕਿ ਸਾਜਿਦ ਦੀ ਪਤਨੀ ਦੇ ਪ੍ਰੇਮ ਸਬੰਧ ਹੋਣ ਦਾ ਸ਼ੱਕ ਸੀ। ਕਤਲ ਵਿਚ ਇਸਤੇਮਾਲ ਕੀਤੇ ਗਏ ਚਾਕੂ ਨੂੰ ਜ਼ਬਤ ਕਰ ਲਿਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu