ਪਤੀ ਨੂੰ ਪ੍ਰੇਮਿਕਾ ਨਾਲ ਦੇਖ ਕੇ ਪਤਨੀ ਦੇ ਉੱਡ ਗਏ ਹੋਸ਼, ਕਰ ਦਿੱਤੀ ਕੁੱਟਮਾਰ

09/24/2017 2:22:09 PM

ਬਿਜਨੌਰ—ਯੂ.ਪੀ ਦੇ ਬਿਜਨੌਰ 'ਚ ਇਕ ਔਰਤ ਨੇ ਪ੍ਰੇਮਿਕਾ ਨਾਲ ਘੁੰਮ ਰਹੇ ਪਤੀ ਦੀ ਸ਼ਰੇਆਮ ਕੁੱਟਮਾਰ ਕਰ ਦਿੱਤੀ। ਪ੍ਰੇਮਿਕਾ ਦੀ ਵੀ ਬਹੁਤ ਖਬਰ ਲਈ ਗਈ। ਵਿਅਕਤੀ ਨੂੰ ਕੁੱਟਦਾ ਦੇਖ ਕੇ ਮੌਕੇ 'ਤੇ ਲੋਕਾਂ ਦੀ ਭੀੜ ਇੱਕਠੀ ਹੋ ਗਈ। ਪੁਲਸ ਮੌਕੇ 'ਤੇ ਪੁੱਜੀ ਅਤੇ ਦੋਹਾਂ ਪੱਖਾਂ ਨੂੰ ਆਪਣੇ ਨਾਲ ਥਾਣੇ ਲੈ ਗਈ। 


ਬਿਜਨੌਰ ਦੀ ਸ਼ਾਂਤੀਪੁਰਮ ਕਾਲੋਨੀ ਦੇ ਰਹਿਣ ਵਾਲੇ ਸੋਨੂੰ ਨੇ 2013 'ਚ ਸ਼ੂਗਰ ਮਿਲ ਕਾਲੋਨੀ ਵਾਸੀ ਸ਼ਿਵਾਨੀ ਨਾਲ ਲਵ-ਮੈਰਿਜ਼ ਕੀਤੀ ਸੀ। ਇਨ੍ਹਾਂ ਦਾ ਇਕ ਬੇਟਾ ਵੀ ਹੈ। ਸ਼ਿਵਾਨੀ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲੇ ਸੋਨੂੰ ਦੀ ਫੇਸਬੁੱਕ 'ਤੇ ਇਕ ਲੜਕੀ ਨਾਲ ਦੋਸਤੀ ਹੋਈ ਸੀ। ਦੋਹਾਂ ਵਿਚਕਾਰ ਬਹੁਤ ਦੇਰ ਤੋਂ ਗੱਲ ਹੁੰਦੀ ਸੀ। ਦੋਹੇਂ ਬਾਹਰ ਡੇਟ 'ਤੇ ਜਾਣ ਲੱਗੇ। ਮੈਨੂੰ ਜਦੋਂ ਸ਼ੱਕ ਹੋਇਆ ਤਾਂ ਮੈਂ ਪਤੀ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਸ਼ੁੱਕਰਵਾਰ ਨੂੰ ਦੋਹੇਂ ਸੀ.ਐਮ.ਓ ਆਫਿਸ ਕੋਲ ਖੜ੍ਹੇ ਸੀ। ਮੇਰੇ ਇਕ ਰਿਸ਼ਤੇਦਾਰ ਨੇ ਦੇਖ ਲਿਆ ਅਤੇ ਮੈਨੂੰ ਖਬਰ ਦਿੱਤੀ। ਮੈਂ ਤੁਰੰਤ ਸਕੂਟਰੀ ਨਾਲ ਮੌਕੇ 'ਤੇ ਪੁੱਜ ਗਈ। ਮੈਨੂੰ ਦੇਖ ਕੇ ਦੋਹਾਂ ਦੇ ਚਿਹਰੇ ਦਾ ਰੰਗ ਉਡ ਗਿਆ। ਇਸ ਤੋਂ ਪਹਿਲੇ ਸੋਨੂੰ ਕੁਝ ਕਹਿੰਦਾ ਮੈਂ ਸੈਂਡਲ ਉਤਾਰ ਕੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ਲੜਕੀ ਨੂੰ ਕਿਹਾ ਕਿ ਸ਼ਾਦੀਸ਼ੁੱਦਾ ਲੜਕਿਆਂ ਨੂੰ ਫਸਾਉਂਦੀ ਹੈ, ਸ਼ਰਮ ਹੈ ਕਿ ਨਹੀਂ। ਇਸ ਵਿਚਕਾਰ ਮੈਂ ਆਪਣੇ ਸਹੁਰੇ ਨੂੰ ਫੋਨ ਕਰਕੇ ਬੁਲਾ ਲਿਆ। ਪਿਤਾ ਨੇ ਜਦੋਂ ਆਪਣੇ ਬੇਟੇ ਦੀ ਕਰਤੂਤ ਦੇਖੀ ਤਾਂ ਉਨ੍ਹਾਂ ਨੂੰ ਵੀ ਗੁੱਸਾ ਆ ਗਿਆ। ਉਨ੍ਹਾ ਨੇ ਸਭ ਦੇ ਸਾਹਮਣੇ ਸੋਨੂੰ ਦੀ ਚੱਪਲ ਨਾਲ ਕੁੱਟਮਾਰ ਕਰ ਦਿੱਤੀ। ਲੜਕੀ ਨੇ ਥਾਣੇ ਪੁੱਜ ਦੇ ਆਰੋਪ ਲਗਾਇਆ ਕਿ ਸੋਨੂੰ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਵੀ ਬਣਾਏ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।