ਦੀਵਾਲੀ ਤੋਂ ਪਹਿਲਾਂ HRTC ਸ਼ੁਰੂ ਕਰੇਗਾ ਚੰਡੀਗਡ੍ਹ ਤੋਂ ਸਪੈਸ਼ਲ ਬੱਸਾਂ

10/15/2017 11:52:17 AM

ਮੰਡੀ— ਦੀਵਾਲੀ ਤਿਉਹਾਰ ਕਰਕੇ ਐੈੱਚ. ਆਰ. ਟੀ. ਸੀ. ਵੱਲੋਂ ਚੰਡੀਗੜ੍ਹ ਤੋਂ ਸਪੈਸ਼ਲ ਬੱਸਾਂ ਸ਼ੁਰੂ ਹੋਣਗੀਆਂ। ਬਾਹਰੀ ਸੂਬਿਆਂ 'ਚ ਨੌਕਰੀਪੇਸ਼ਾ ਲੋਕਾਂ ਦੀ ਸਹੂਲਤਾਂ ਲਈ ਨਿਗਮ ਪ੍ਰਬੰਧਕਾਂ ਵੱਲੋਂ ਇਸ ਸਹੂਲਤ 16 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ। ਪ੍ਰਦੇਸ਼ ਦੇ ਹਜ਼ਾਰਾਂ ਲੋਕ ਬਾਹਰੀ ਸੂਬੇ 'ਚ ਕੰਮ ਕਰਦੇ ਹਨ, ਜਿਸ ਕਰਕੇ ਦੀਵਾਲੀ ਦੇ ਤਿਉਹਾਰ ਕਰਕੇ ਨਜ਼ਦੀਕ ਆਉਂਦੇ ਹੀ ਉਹ ਤਿਉਹਾਰ ਮਨਾਉਣ ਲਈ ਆਪਣੇ ਘਰ ਆਉਂਦੇ ਹਨ। ਨਿਗਮ ਪ੍ਰਬੰਧਕਾਂ ਨੇ ਲੋਕਾਂ ਦੀ ਮੁਸ਼ਕਿਲਾਂ ਨੂੰ ਦੇਖਦੇ ਹੋਏ ਹੁਣ 16 ਅਕਤੂਬਰ ਨੂੰ ਚੰਡੀਗੜ ਤੋਂ ਵਿਸ਼ੇਸ਼ ਬੱਸਾਂ ਚਲਾਉਣ ਦਾ ਫੈਸਲਾ ਲਿਆ ਹੈ। 
ਲੋਕਲ ਰੂਟਾਂ 'ਤੇ ਵੀ ਮਿਲੇਗੀ ਸਹੂਲਤ
ਤਿਉਹਾਰ ਸੀਜਨ ਨੂੰ ਧਿਆਨ 'ਚ ਰੱਖਦੇ ਹੋਏ ਨਗਰ ਨਿਗਮ ਦਾ ਕਹਿਣਾ ਹੈ ਕਿ ਭਾਵੇਂ ਲੋਕਾਂ ਦੀ ਸਹੂਲਤ ਲਈ ਪਹਿਲਾਂ ਤੋਂ ਹੀ ਲੋੜੀਂਦਾ ਬੱਸਾਂ ਚਲਾਈਆਂ ਗਈਆਂ ਹਨ ਪਰ ਜੇਕਰ ਜ਼ਰੂਰਤ ਪਈ ਤਾਂ ਹੋਰ ਬੱਸਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ।