PICS: ਆਜ਼ਾਦੀ ਦਿਵਸ ਮੌਕੇ ਕੁੱਲੂ 'ਚ ਵੱਡਾ ਹਾਦਸਾ, ਖੱਡ 'ਚ ਡਿੱਗੀ HRTC ਦੀ ਬੱਸ, 3 ਲਾਸ਼ਾਂ ਬਰਾਮਦ

08/15/2017 1:43:37 PM

ਆਨੀ — ਹਿਮਾਚਲ ਦੇ ਕੁੱਲੂ ਜ਼ਿਲੇ 'ਚ ਸਵਤੰਤਰਤਾ ਦਿਵਸ ਵਾਲੇ ਦਿਨ ਇਕ ਵੱਡਾ ਹਾਦਸਾ ਹੋ ਗਿਆ। ਇਥੇ ਐਚ.ਆਰ.ਟੀ.ਸੀ. ਦੀ ਬੱਸ ਖਨਾਗ ਦੇ ਮਸ਼ਨੂ ਨਾਲਾ 'ਚ ਦੁਰਘਟਨਾ ਗ੍ਰਸਤ ਹੋ ਗਈ। ਹਾਦਸਾ ਸਵੇਰੇ 5:30 ਵਜੇ ਹੋਇਆ। ਬੱਸ 'ਚ ਕਰੀਬ 25 ਯਾਤਰੀ ਮੌਜੂਦ ਸਨ। ਹਾਦਸੇ 'ਚ 3 ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਜਦੋਂਕਿ 12 ਯਾਤਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਮ੍ਰਿਤਕਾਂ ਦੀ ਸੰਖਿਆ ਵਧ ਹੋ ਸਕਦੀ ਹੈ। ਸੂਚਨਾ ਅਨੁਸਾਰ ਹਾਦਸੇ ਦੇ ਸਮੇਂ ਬੱਸ ਖੜ੍ਹੀ ਸੀ ਅਤੇ ਡਰਾਈਵਰ ਅਤੇ ਕੰਡਕਟਰ ਬੱਸ 'ਚ ਸਵਾਰ ਨਹੀਂ ਸਨ, ਉਹ ਬਾਹਰ ਹੀ ਖੜ੍ਹੇ ਸਨ। ਅਚਾਨਕ ਬੱਸ ਨਿਊਟ੍ਰਲ ਹੋ ਗਈ ਅਤੇ ਸਿੱਧੀ ਖੱਡ 'ਚ ਜਾ ਕੇ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ। ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਆਨੀ ਪ੍ਰਸ਼ਾਸਨ ਮੌਕੇ ਲਈ ਰਵਾਨਾ ਹੋ ਗਿਆ ਹੈ।

ਫਿਲਹਾਲ ਘਟਨਾ ਵਾਲੇ ਸਥਾਨ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਜਗ੍ਹਾ ਹਾਦਸਾ ਹੋਇਆ ਉਸ ਇਲਾਕੇ ਦੇ ਆਸ-ਪਾਸ ਕੋਈ ਪਿੰਡ ਨਾ ਹੋਣ ਦੇ ਕਾਰਨ ਰਾਹਤ ਕਾਰਜਾਂ 'ਚ ਦਿੱਕਤ ਆ ਰਹੀ ਹੈ। ਬੱਸ ਕੁੱਲੂ ਤੋਂ ਬਾਗੀਪੁਰ ਆ ਰਹੀ ਸੀ, ਜਿਸ ਜਗ੍ਹਾਂ 'ਤੇ ਹਾਦਸਾ ਹੋਇਆ ਉਸ ਪਾਸੇ ਕਈ ਦਿਨਾਂ ਤੋਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋ ਰਹੀਆਂ ਸਨ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਪਹਿਲਾਂ ਡਰਾਈਵਰ ਢਾਬੇ 'ਤੇ ਚਾਹ ਪੀਣ ਲਈ ਉਤਰਿਆ ਸੀ। ਉਸਨੇ ਯਾਤਰੀਆਂ ਨੂੰ ਬੱਸ 'ਚੋਂ ਉਤਰਣ ਲਈ ਵੀ ਕਿਹਾ ਸੀ ਤਾਂ ਜੋ ਉਹ ਬੱਸ ਨੂੰ ਸੁਰੱਖਿਅਤ ਸਥਾਨ ਤੋਂ ਕੱਢ ਸਕੇ। 

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਪਹਿਲਾਂ ਡਰਾਈਵਰ ਢਾਬੇ 'ਤੇ ਚਾਹ ਪੀਣ ਲਈ ਉਤਰਿਆ ਸੀ। ਉਸਨੇ ਯਾਤਰੀਆਂ ਨੂੰ ਬੱਸ 'ਚੋਂ ਉਤਰਣ ਲਈ ਵੀ ਕਿਹਾ ਸੀ ਤਾਂ ਜੋ ਉਹ ਬੱਸ ਨੂੰ ਸੁਰੱਖਿਅਤ ਸਥਾਨ ਤੋਂ ਕੱਢ ਸਕੇ। ਡਰਾਈਵਰ ਦੇ ਕਹਿਣ 'ਤੇ ਜ਼ਿਆਦਾਤਰ ਯਾਤਰੀ ਬੱਸ 'ਚੋਂ ਉਤਰ ਵੀ ਗਏ ਸਨ, ਜਦੋਂਕਿ ਕੁਝ ਲੋਕ ਬੱਸ 'ਚ ਹੀ ਬੈਠੇ ਰਹੇ। ਅਚਾਨਕ ਪਿੱਛੋਂ ਦੀ ਕਿਸੇ ਅਣਜਾਨ ਵਿਅਕਤੀ ਨੇ ਬੱਸ ਨੂੰ ਨਿਊਟਲ ਕਰ ਦਿੱਤਾ ਅਤੇ ਬੱਸ ਸਿੱਧੀ ਖੱਡ 'ਚ ਜਾ ਡਿੱਗੀ। ਫਿਲਹਾਲ ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਪੁਲਸ ਅਤੇ ਪ੍ਰਸ਼ਾਸਨ ਵਲੋਂ ਰੈਸਕਿਊ ਆਪਰੇਸ਼ਨ ਜਾਰੀ ਹੈ। ਜ਼ਿਕਰਯੋਗ ਹੈ ਕਿ ਅਜੇ ਕੋਟਰੋਪੀ ਹਾਦਸੇ ਨੂੰ ਲੋਕ ਦੇ ਜ਼ਖਮ ਅਜੇ ਭਰੇ ਵੀ ਨਹੀਂ ਸਨ ਕਿ ਇਕ ਹੋਰ ਦਰਦਨਾਕ ਹਾਦਸਾ ਵਾਪਰ ਗਿਆ ।