''HPAS'' ਦੀ ਸ਼ੁਰੂਆਤੀ ਪ੍ਰੀਖਿਆ ''ਚ ਬੈਠਣਗੇ 37108 ਉਮੀਦਵਾਰ, ਜਾਰੀ ਕੀਤਾ ਸ਼ਡਿਊਲ

06/22/2017 12:58:52 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਪ੍ਰਸ਼ਾਸ਼ਨਿਕ ਸੰਯੁਕਤ ਸ਼ੁਰੂਆਤੀ ਪ੍ਰੀਖਿਆ-2016 'ਚ 37108 ਉਮੀਦਵਾਰ ਬੈਠਣਗੇ। ਹਿਮਾਚਲ ਪ੍ਰਦੇਸ਼ ਲੋਕ ਸੇਵਾ ਆਯੋਗ ਨੇ ਪੱਤਰ ਉਮੀਦਵਾਰ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਪ੍ਰੀਖਿਆ 'ਚ ਬੈਠਣ ਲਈ ਐਪਲੀਕੇਸ਼ਨ ਭੇਜਣ ਵਾਲੇ 4942 ਉਮੀਦਵਾਰਾਂ ਦੀਆਂ ਅਰਜੀਆਂ ਰਿਜੈਕਟ ਹੋਈਆਂ ਹਨ। ਇਹ ਪਰੀਖਿਆ 25 ਜੂਨ ਨੂੰ ਸ਼ੁਰੂ ਹੋਵੇਗੀ। ਪਰੀਖਿਆ ਲਈ ਹਿਮਾਚਲ ਦੇ ਵੱਖ-ਵੱਖ ਸਥਾਨਾਂ 'ਤੇ ਪਰੀਖਿਆ ਕੇਂਦਰ ਬਣਾਏ ਗਏ ਹਨ।
ਇਹ ਪ੍ਰੀਖਿਆ 2 ਸੂਤਰਾਂ 'ਚ ਆਯੋਜਿਤ ਕੀਤੀ ਜਾਵੇਗੀ। ਪਹਿਲੇ ਸੈਸ਼ਨ ਦੀ ਪ੍ਰੀਖਿਆ ਸਵੇਰੇ 10 ਤੋਂ ਲੈ ਕੇ ਦੁਪਹਿਰ 12 ਵੱਜੇ ਤੱਕ ਹੋਵੇਗੀ, ਜਦੋਂਕਿ ਦੂਜੇ ਸੈਸ਼ਨ 'ਚ ਹੋਣ ਵਾਲੀ ਪ੍ਰੀਖਿਆ ਦੁਪਹਿਰ 2 ਤੋਂ 4 ਵੱਜੇ ਤੱਕ ਹੋਵੇਗੀ। ਹਿਮਾਚਲ ਪ੍ਰਦੇਸ਼ ਲੋਕ ਸੇਵਾ ਦੇ ਸਚਿਵ ਸੰਜੀਵ ਪਠਾਨੀਆ ਨੇ ਕਿਹਾ ਕਿ 25 ਜੂਨ ਨੂੰ ਆਯੋਜਿਤ ਹੋਣ ਵਾਲੀ ਐੱਚ. ਪੀ. ਏ. ਐੱਸ. ਪ੍ਰੀਖਿਆ-2016 ਲਈ ਹਿਮਾਚਲ 'ਚ ਵੱਖ-ਵੱਖ ਸਥਾਨਾਂ 'ਤੇ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰੋਵਿਜਨਲੀ ਐਡਮਿਟਡ ਉਮੀਦਵਾਰਾਂ ਦੀ ਸੂਚੀ ਨਾਂ, ਰੋਲ ਨੰਬਰ ਅਤੇ ਵੱਡੇ ਗਏ ਹਨ, ਪ੍ਰੀਖਿਆ ਕੇਂਦਰ ਵੈੱਬਸਾਈਟ 'ਤੇ ਉਪਲੱਬਧ ਕਰਵਾ ਦਿੱਤੇ ਗਏ ਹਨ।