ਸਪੇਰੇ ਨੂੰ ਕੋਬਰਾ ਸੱਪ ਨੂੰ ਕਿਸ ਕਰਨੀ ਪਈ ਮਹਿੰਗੀ (ਦੇਖੋ ਤਸਵੀਰਾਂ)

01/10/2020 10:43:32 PM

ਭੱਦਰਵਤੀ (ਇੰਟ)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਇਸ ਵੀਡੀਓ ਨੂੰ ਹੁਣ ਤੱਕ ਕਈ ਲੋਕਾਂ ਵਲੋਂ ਦੇਖਿਆ ਅਤੇ ਸ਼ੇਅਰ ਕੀਤਾ ਜਾ ਚੁੱਕਾ ਹੈ, ਵੀਡੀਓ ਵਿਚ ਇਕ ਸਪੇਰਾ ਕੋਬਰਾ ਸੱਪ ਨੂੰ ਕਿਸ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ ਪਰ ਇਸ ਦੌਰਾਨ ਸੱਪ ਉਸ 'ਤੇ ਹਮਲਾ ਕਰ ਦਿੰਦਾ ਹੈ। ਸੱਪ ਦੇ ਹਮਲੇ ਵਿਚ ਸਪੇਰਾ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ। ਇਹ ਵੀਡੀਓ ਕਰਨਾਟਕਾ ਦੇ ਸ਼ਹਿਰ ਭੱਦਰਵਤੀ ਦੀ ਹੈ। ਸਥਾਨਕ ਸਪੇਰਾ ਸੋਨੂੰ ਜੋ ਕਿ ਸਪੇਰਾ ਹੈ।

ਉਸ ਵਲੋਂ ਇਕ ਸੱਪ ਨੂੰ ਫੜਿਆ ਗਿਆ ਜੋ ਕਿ ਕੋਬਰਾ ਸੀ ਇਹ ਸੱਪ ਤਕਰੀਬਨ 4 ਫੁੱਟ ਲੰਬਾ ਸੀ ਸੋਨੂੰ ਸੱਪ ਨੂੰ ਕਿਸ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਦੀ ਵੀਡੀਓ ਉਥੇ ਖੜੇ ਲੋਕਾਂ ਵਲੋਂ ਬਣਾਈ ਗਈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਸੋਨੂੰ ਸੱਪ ਨੂੰ ਕਿਸ ਕਰਨ ਦੀ ਕੋਸ਼ਿਸ਼ ਕਰਦਾ ਹੈ ਸੱਪ 'ਤੇ ਮੂੰਹ 'ਤੇ ਹਮਲਾ ਕਰ ਦਿੰਦਾ ਹੈ। ਇਸ ਹਮਲੇ ਵਿਚ ਸੋਨੂੰ ਗੰਭੀਰ ਜ਼ਖਮੀ ਹੋ ਜਾਂਦਾ ਹੈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ। ਸੋਨੂੰ ਦਾ ਮੂੰਹ ਬੁਰੀ ਤਰ੍ਹਾਂ ਸੁੱਜ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਸੋਨੂੰ ਨੇ ਉਸ ਵੇਲੇ ਸ਼ਰਾਬ ਪੀਤੀ ਹੋਈ ਸੀ।

Sunny Mehra

This news is Content Editor Sunny Mehra