ਬਦਾਯੂੰ ''ਚ ਫਿਰ ਖੌਫਨਾਕ ਵਾਰਦਾਤ, ਪਤੀ ਨੂੰ ਦਰੱਖਤ ਨਾਲ ਬੰਨ੍ਹ ਕੇ ਪਤਨੀ ਨਾਲ ਕੀਤੀ ਹੈਵਾਨੀਅਤ ਭਰੀ ਕਰਤੂਤ

05/24/2017 3:04:47 PM

ਬਦਾਯੂੰ—ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲੇ 'ਚ ਇਕ ਖੌਫਨਾਕ ਵਾਰਦਾਤ 'ਚ ਤਿੰਨ ਬਦਮਾਸ਼ਾਂ ਨੇ ਦਵਾਈ ਲੈ ਕੇ ਵਾਪਸ ਆ ਰਹੇ ਜੋੜੇ ਨੂੰ ਰੋਕ ਕੇ ਪਤੀ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਪਤਨੀ ਨਾਲ ਕਥਿਤ ਰੂਪ ਨਾਲ ਸਮੂਹਿਕ ਬਲਾਤਕਾਰ ਕੀਤਾ। 
ਪੁਲਸ ਖੇਤਰਾਧਿਕਾਰੀ ਸ਼ਿਯੋਰਾਜ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਸਹਸਵਾਨ ਕੋਤਵਾਲੀ ਖੇਤਰ ਦਾ ਇਕ ਪਿੰਡ ਨਿਵਾਸੀ ਆਪਣੀ ਪਤਨੀ ਨੂੰ ਦਵਾਈ ਦਿਵਾਉਣ ਸਹਸਵਾਨ ਨਗਰ ਆਇਆ ਸੀ। ਦਵਾਈ ਦਿਵਾਉਣ ਦੇ ਬਾਅਦ ਰਾਤ ਲਗਭਗ 10 ਵਜੇ ਉਹ ਮੋਟਰਸਾਇਕਲ 'ਤੇ ਪਤਨੀ ਨੂੰ ਬਠਾ ਕੇ ਘਰ ਵਾਪਸ ਆ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਜੋੜੇ ਦੀ ਮੋਟਰਸਾਇਕਲ ਜਦੋਂ ਪਿੰਡ ਦੇ ਰਸਤੇ 'ਤੇ ਸਥਿਤ ਮੋਡ ਦੇ ਕੋਲ ਪਹੁੰਚੀ, ਤਾਂ ਅਚਾਨਕ ਤਿੰਨ ਲੋਕਾਂ ਨੇ ਸਾਹਮਣੇ ਤੋਂ ਆ ਕੇ ਹਥਿਆਰਾਂ ਦੇ ਬਲ 'ਤੇ ਮੋਟਰਸਾਇਕਲ ਨੂੰ ਰੋਕ ਲਿਆ। ਬਦਮਾਸ਼ਾਂ ਨੇ ਪਤੀ ਨੂੰ ਦਰੱਖਤ ਨਾਲ ਬੰਨ੍ਹ ਕੇ ਉਸ ਦੇ ਮੂੰਹ 'ਚ ਕੱਪੜਾ ਪਾ ਦਿੱਤਾ। ਇਸ ਦੇ ਬਾਅਦ ਮਹਿਲਾ ਨੂੰ ਖਿੱਚ ਕੇ ਨਾਲ ਦੇ ਖੇਤ 'ਚ ਲੈ ਗਏ ਅਤੇ ਕਥਿਤ ਰੂਪ ਨਾਲ ਸਮੂਹਿਕ ਬਲਾਤਕਾਰ ਕੀਤਾ। ਅੰਜਾਮ ਦੇਣ ਦੇ ਬਾਅਦ ਤਿੰਨੇ ਦੋਸ਼ੀ ਭੱਜ ਗਏ।
ਸ਼ਿਯੋਰਾਜ ਸਿੰਘ ਨੇ ਦੱਸਿਆ ਕਿ ਬੜੀ ਮੁਸ਼ਿਕਲ ਨਾਲ ਆਪਣੇ ਪਤੀ ਦੇ ਕੋਲ ਪਹੁੰਚੀ ਮਹਿਲਾ ਨੇ ਉਸ ਦੇ ਮੂੰਹ ਤੋਂ ਕੱਪੜਾ ਕੱਢਿਆ। ਦੋਵਾਂ ਦੇ ਰੋਲਾ ਪਾਉਣ 'ਤੇ ਪਹੁੰਚੇ ਪਿੰਡ ਵਾਲਿਆਂ ਨੇ ਪਤੀ ਦੇ ਹੱਥ-ਪੈਰ ਖੋਲ੍ਹੇ। ਇਸ ਮਾਮਲੇ 'ਚ ਬਾਲੀਸਟਰ ਸਿੰਘ, ਕਮਲ ਪ੍ਰਕਾਸ਼ ਅਤੇ ਉਪਿੰਦਰ ਸਿੰਘ ਦੇ ਖਿਲਾਫ ਬਲਾਤਕਾਰ ਦੀਆਂ ਧਰਾਵਾਂ 'ਚ ਮੁਕੱਦਮਾ ਦਰਜ ਕਰ ਲਿਆ ਗਿਆ। ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਪਹਿਲਾਂ ਇਸ ਜ਼ਿਲੇ ਦੇ ਦੋ ਸਕੀਆਂ ਭੈਣਾਂ ਨਾਲ ਗੈਂਗਰੇਪ ਦੇ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਬਦਮਾਸ਼ਾਂ ਨੇ ਦੋਵਾਂ ਲਾਸ਼ਾਂ ਨੂੰ ਦਰੱਖਤ ਨਾਲ ਲਟਕਾ ਦਿੱਤਾ ਸੀ।