ਹਨੀਪ੍ਰੀਤ ਨੂੰ ਰਾਹਤ ਨਹੀਂ, ਹਾਈ ਕੋਰਟ ਨੇ ਜ਼ਮਾਨਤ ਪਟੀਸ਼ਨ ਕੀਤੀ ਖਾਰਜ

09/04/2019 5:58:48 PM

ਹਰਿਆਣਾ— ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਝਟਕਾ ਲੱਗਾ ਹੈ। ਹਾਈ ਕੋਰਟ ਦੇ ਜੱਜ ਨੇ ਹਨੀਪ੍ਰੀਤ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਹਨੀਪ੍ਰੀਤ ਦੀ ਪਟੀਸ਼ਨ ਖਾਰਜ ਹੋ ਗਈ ਸੀ। ਅਜਿਹੇ 'ਚ ਹਨੀਪ੍ਰੀਤ ਦਾ ਜ਼ਮਾਨਤ 'ਤੇ ਜੇਲ 'ਚੋਂ ਬਾਹਰ ਨਿਕਲਣਾ ਮੁਸ਼ਕਲ ਲੱਗ ਰਿਹਾ ਹੈ।

ਜੱਜ ਨੇ ਸੁਣਵਾਈ ਕਰਨ ਤੋਂ ਕੀਤੀ ਨਾਂਹ
ਦੱਸਣਯੋਗ ਹੈ ਕਿ ਹਨੀਪ੍ਰੀਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ 'ਤੇ ਜੱਜ ਸੁਰੇਂਦਰ ਗੁਪਤਾ ਨੇ ਫਾਈਲ ਦੇਖਦੇ ਹੀ ਮਾਮਲੇ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਮਾਮਲੇ ਨੂੰ ਹੋਰ ਬੈਂਚ ਨੂੰ ਦੇਣ ਲਈ ਚੀਫ ਜਸਟਿਸ ਨੂੰ ਰੈਫਰ ਕਰ ਦਿੱਤਾ। ਹਨੀਪ੍ਰੀਤ ਦੇ ਵਕੀਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪੱਖ ਰੱਖ ਜਾਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ। ਇਸ ਤੋਂ ਬਾਅਦ ਅੱਜ ਯਾਨੀ ਬੁੱਧਵਾਰ ਨੂੰ ਸੁਣਵਾਈ ਹੋਣੀ ਸੀ ਪਰ ਜੱਜ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। 

ਡੇਢ ਸਾਲਾਂ ਤੋਂ ਜੇਲ 'ਚ ਹੈ ਹਨੀਪ੍ਰੀਤ
ਹਨੀਪ੍ਰੀਤ ਨੇ ਪਟੀਸ਼ਨ 'ਚ ਦੱਸਿਆ ਕਿ ਇਨ੍ਹਾਂ ਦੰਗਿਆਂ ਦੀ ਸਾਜਿਸ਼ ਰਚੇ ਜਾਣ ਨੂੰ ਲੈ ਕੇ 27 ਅਗਸਤ 2017 ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ, ਉਦੋਂ ਸ਼ਿਕਾਇਤ ਸਿਰਫ਼ ਆਦਿੱਤਿਯ ਇੰਸਾ ਅਤੇ ਸੁਰਿੰਦਰ ਧੀਮਾਨ ਵਿਰੁੱਧ ਹੀ ਦਰਜ ਕੀਤੀ ਗਈ ਸੀ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ 3 ਅਕਤੂਬਰ 2017 ਨੂੰ ਉਸ ਨੇ ਪੁਲਸ ਦੇ ਸਾਹਮਣੇ ਸਮਰਪਣ ਕਰ ਦਿੱਤਾ ਸੀ, ਉਦੋਂ ਤੋਂ ਉਹ ਨਿਆਇਕ ਹਿਰਾਸਤ 'ਚ ਹੈ। ਇਸ ਮਾਮਲੇ ਨੂੰ ਉਸ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ ਅਤੇ ਉਹ ਪਿਛਲੇ ਡੇਢ ਸਾਲਾਂ ਤੋਂ ਜੇਲ 'ਚ ਹੈ।

ਜਿਸ ਸਮੇਂ ਦੰਗੇ ਹੋਏ ਉਸ ਸਮੇਂ ਡੇਰਾ ਮੁਖੀ ਨਾਲ ਸੀ ਹਨੀਪ੍ਰੀਤ
ਪਟੀਸ਼ਨ 'ਚ ਕਿਹਾ ਹੈ ਕਿ 25 ਅਗਸਤ 2017 ਨੂੰ ਜਦੋਂ ਪੰਚਕੂਲਾ ਸੀ.ਬੀ.ਆਈ. ਕੋਰਟ ਨੇ ਰਾਮ ਰਹੀਮ ਨੂੰ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਸੀ ਤਾਂ ਉਸ ਤੋਂ ਬਾਅਦ ਪੰਚਕੂਲਾ 'ਚ ਹੋਏ ਦੰਗਿਆਂ ਦੀ ਸਾਜਿਸ਼ ਰਚੇ ਜਾਣ ਨੂੰ ਲੈ ਕੇ ਉਸ 'ਤੇ ਦੋਸ਼ ਲਗਾਇਆ ਸੀ, ਜਦੋਂ ਕਿ ਜਿਸ ਸਮੇਂ ਦੰਗੇ ਹੋਏ ਸਨ, ਉਹ ਉਸ ਸਮੇਂ ਡੇਰਾ ਮੁਖੀ ਨਾਲ ਸੀ।

DIsha

This news is Content Editor DIsha