ਭਗਵਾਨ ਰਘੁਨਾਥ ਦੀ ਰੱਥ ਯਾਤਰਾ ਦੇ ਨਾਲ ਹੋਲੀ ਦੇ ਤਿਓਹਾਰ ਦਾ ਹੋਇਆ ਆਗਾਜ਼

01/31/2020 5:50:28 PM

ਕੁੱਲੂ — ਬਸੰਤ ਪੰਚਮੀ ਦੇ ਦਿਨ ਕੁੱਲੂ ਦੇ ਇਤਿਹਾਸਿਕ ਮੈਦਾਨ 'ਚ ਭਗਵਾਨ ਰਘੁਨਾਥ ਦੀ ਰੱਥ ਯਾਤਰਾ ਕੱਢੀ ਗਈ। ਰਘੁਨਾਥ ਦੀ ਇਸ ਰੱਥ ਯਾਤਰਾ ਦੇ ਨਾਲ ਹੀ ਕੁੱਲੂ 'ਚ ਹੋਲੀ ਦਾ ਆਗਾਜ਼ ਵੀ ਹੋ ਗਿਆ। ਦਰਅਸਲ ਕੁੱਲੂ 'ਚ ਬਸੰਤ ਪੰਚਮੀ ਤੋਂ ਲੈ ਕੇ 40 ਦਿਨਾਂ ਤੱਕ ਹੋਲੀ ਮਨਾਈ ਜਾਂਦੀ ਹੈ। ਭਗਵਾਨ ਰਘੁਨਾਥ ਨੂੰ ਹਰ ਦਿਨ ਗੁਲਾਲ ਲਗਾਇਆ ਜਾਂਦਾ ਹੈ। ਇਨ੍ਹਾਂ 40 ਦਿਨ ਬ੍ਰਜ ਦੀ ਹੋਲੀ ਦੇ ਗੀਤ ਵੀ ਗੁੰਜਦੇ ਹਨ।  ਭਗਵਾਨ ਰਘੁਨਾਥ ਸੁਲਤਾਨਪੁਰ ਸਥਿਤ ਆਪਣੇ ਮੰਦਿਰ ਤੋਂ ਪਾਲਕੀ 'ਚ ਬੈਠ ਕੇ ਸੈਂਕੜਿਆਂ ਦੀ ਗਿਣਤੀ 'ਚ ਭਗਤਾਂ ਦੇ ਨਾਲ ਰੱਥ ਮੈਦਾਨ ਤੱਕ ਪੁੱਜੇ। ਇੱਥੋਂ ਉਹ ਰੱਥ 'ਚ ਸਵਾਰ ਅਸਥਾਈ ਕੈਂਪ ਤਕ ਪਹੁੰਚਣਗੇ। ਇਸ ਦੇ ਨਾਲ ਹੀ ਕੁੱਲੂ ਦੇ ਹੋਲੀ ਉਤਸਵ ਦਾ ਆਗਾਜ਼ ਵੀ ਹੋ ਗਿਆ। ਦੇਸ਼ 'ਚ ਅਜੇ ਹੋਲੀ ਦੇ ਤਿਓਹਾਰ ਨੂੰ 40 ਦਿਨ ਬਾਕੀ ਹਨ ਪਰ ਭਗਵਾਨ ਰਘੁਨਾਥ ਦੀ ਨਗਰੀ ਕੁੱਲੂ 'ਚ ਇਹ ਤਿਉਹਾਰ 40 ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ। 

ਇਸ ਦੇ ਨਾਲ ਹੀ ਭਗਵਾਨ ਰਘੁਨਾਥ ਦੀ ਇਸ ਰੱਥ ਯਾਤਰਾ ਦੇ ਦੌਰਾਨ ਰਾਮ-ਭਰਤ ਮਿਲਣ ਖਿੱਚ ਦਾ ਕੇਂਦਰ ਰਿਹਾ। ਰਾਮ-ਭਰਤ ਮਿਲਣ ਦਾ ਇਹ ਦ੍ਰਿਸ਼ ਭਾਵੁਕ ਕਰਨ ਵਾਲਾ ਸੀ। ਇਸ ਦੌਰਾਨ ਅਧਿਸ਼ਠਾਤਾ ਨੂੰ ਦੇਵ ਵਿਧੀ ਨਾਲ ਗੁਲਾਲ ਸੁੱਟਿਆ ਜਾਂਦਾ ਹੈ। ਗੁਲਾਲ ਸੁੱਟਦੇ ਹੀ ਕੁੱਲੂ 'ਚ ਹੋਲੀ ਦਾ ਆਗਾਜ ਮੰਨਿਆ ਜਾਂਦਾ ਹੈ।