ਬੱਚੀ ਦਾ ਮੂੰਹ ਕਾਲਾ ਕਰਨ ਦੇ ਮਾਮਲੇ ''ਚ ਪ੍ਰਿੰਸੀਪਲ ਗ੍ਰਿਫਤਾਰ, ਸਕੂਲ ਸੀਲ

12/12/2019 1:56:13 PM

ਹਿਸਾਰ—ਹਰਿਆਣਾ ਦੇ ਹਿਸਾਰ ਜ਼ਿਲੇ ਦੇ ਮਹਾਵੀਰ ਕਾਲੋਨੀ 'ਚ ਚੱਲ ਰਹੇ ਪ੍ਰਾਈਵੇਟ ਸਕੂਲ ਨਾਲ ਜੁੜਿਆ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਆਖਰਕਾਰ ਪ੍ਰਸ਼ਾਸਨ ਨੇ ਸਕੂਲ 'ਤੇ ਪੂਰੀ ਤਰ੍ਹਾਂ ਨਾਲ ਸ਼ਿਕੰਜਾ ਕੱਸ ਲਿਆ। ਹਿਸਾਰ ਜ਼ਿਲਾ ਪ੍ਰਸ਼ਾਸਨ ਨੇ ਜਿੱਥੇ ਇੱਕ ਪਾਸੇ ਸਕੂਲ ਸੀਲ ਕਰ ਦਿੱਤਾ ਉੱਥੇ ਹੀ ਦੂਜੇ ਪਾਸੇ ਇਸ ਮਾਮਲੇ 'ਚ ਮੁੱਖ ਦੋਸ਼ੀ ਸਕੂਲ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਬਾਅਦ 'ਚ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਪੁਲਸ ਨੇ ਸਕੂਲ 'ਚੋਂ ਸੀ.ਸੀ.ਟੀ.ਵੀ ਕੈਮਰੇ ਬਰਾਮਦ ਕਰਕੇ ਫੋਰੈਂਸਿਕ ਲੈਬ 'ਚ ਜਾਂਚ ਲਈ ਭੇਜ ਦਿੱਤੇ ਹਨ ਹਾਲਾਂਕਿ ਜਾਂਚ ਦੌਰਾਨ ਪ੍ਰਿੰਸੀਪਲ ਨੇ ਤਮਾਮ ਦੋਸ਼ਾਂ ਨੂੰ ਗਲਤ ਦੱਸਿਆ ਹੈ।

ਹਿਸਾਰ ਦੇ ਡੀ.ਸੀ.ਅਸ਼ੋਕ ਮੀਣਾ ਨੇ ਦੱਸਿਆ ਹੈ ਕਿ ਵਿਵਾਦ ਨੂੰ ਦੇਖਦੇ ਹੋਏ ਅਤੇ ਸਕੂਲ ਦੀ ਗੈਰ ਮਾਨਤਾ ਨਾਲ ਸੰਬੰਧਿਤ ਪਹਿਲੂਆਂ ਨੂੰ ਧਿਆਨ 'ਚ ਰੱਖਦੇ ਹੋਏ ਫਿਲਹਾਲ ਇਸ ਸਕੂਲ ਨੂੰ ਸੀਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਡੀ.ਐੱਸ.ਪੀ ਅਸ਼ੋਕ ਕੁਮਾਰ ਨੇ ਇਸ ਪੂਰੇ ਪਹਿਲੂ ਦੀ ਜਾਂਚ ਕਰ ਰਹੇ ਸੀ। ਇਨਵੈਸਟੀਗੇਸ਼ਨ 'ਚ ਪਤਾ ਲੱਗਿਆ ਸੀ ਕਿ ਇਸ ਮਾਮਲੇ 'ਚ ਸਕੂਲ ਦੀ ਪ੍ਰਿੰਸੀਪਲ ਤੋਂ ਇਲਾਵਾ ਦੋ ਨਾਬਾਲਿਗ ਅਤੇ ਸਕੂਲ ਦਾ ਚਪੜਾਸੀ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇਸ ਸਕੂਲ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਪ੍ਰੀਖਿਆ 'ਚ ਨੰਬਰ ਘੱਟ ਆਉਣ 'ਤੇ 9 ਸਾਲਾਂ ਦੀ ਬੱਚੀ ਦੇ ਮੂੰਹ ਕਾਲਾ ਕੀਤਾ ਅਤੇ ਪੂਰੇ ਸਕੂਲ 'ਚ ਘੁੰਮਾਇਆ ਗਿਆ।

Iqbalkaur

This news is Content Editor Iqbalkaur