ਦਿੱਲੀ ''ਚ ਹੜ੍ਹ ਦੇ ਹਫ਼ਤਿਆਂ ਬਾਅਦ ਪਾਕਿਸਤਾਨ ਦੇ ਹਿੰਦੂ ਸ਼ਰਨਾਰਥੀਆਂ ਨੂੰ ਅਜੇ ਵੀ ਹੈ ਮਦਦ ਦਾ ਇੰਤਜ਼ਾਰ

08/12/2023 4:51:21 PM

ਨਵੀਂ ਦਿੱਲੀ (ਭਾਸ਼ਾ)- ਪਾਕਿਸਤਾਨ ਦੀ 18 ਸਾਲਾ ਹਿੰਦੂ ਸ਼ਰਨਾਰਥੀ ਅਨੀਤਾ ਇੱਟਾਂ ਦੇ ਢੇਰ ਵੱਲ ਇਸ਼ਾਰਾ ਕਰ ਰਹੀ ਹੈ, ਜੋ ਯਮੁਨਾ ਨਦੀ 'ਚ ਆਏ ਹੜ੍ਹ ਦੀ ਭੇਟ ਚੜ੍ਹ ਚੁੱਕੇ ਉਸ ਦੇ ਘਰ ਦਾ ਹਿੱਸਾ ਹੈ। ਪਿਛਲੇ ਮਹੀਨੇ ਦਿੱਲੀ ਦਾ ਇਕ ਵੱਡਾ ਹਿੱਸਾ ਹੜ੍ਹ ਦੀ ਲਪੇਟ 'ਚ ਆ ਗਿਆ ਸੀ। ਉਂਝ ਤਾਂ ਹੜ੍ਹ ਦਾ ਪਾਣੀ ਹੁਣ ਨਿਕਲ ਚੁੱਕਿਆ ਹੈ ਪਰ ਮਨਜੂ ਕਾ ਟਿੱਲਾ ਨੇੜੇ ਨਦੀ ਕਿਨਾਰੇ ਰਹਿ ਰਹੇ ਪਾਕਿਸਤਾਨ ਦੇ ਹਿੰਦੂ ਸ਼ਰਨਾਰਥੀਆਂ 'ਤੇ ਹੜ੍ਹ ਨੇ ਜੋ ਵਿੱਤੀ ਅਤੇ ਸਿਹਤ ਸੰਬੰਧੀ ਕਹਿਰ ਵਰ੍ਹਾਇਆ ਹੈ, ਅਜੇ ਤੱਕ ਉਹ ਲੋਕ ਉਸ ਦੀ ਮਾਰ ਝੱਲ ਰਹੇ ਹਨ। ਆਪਣੇ ਘਰਾਂ ਦੀ ਮੁਰੰਮਤ ਕਰਨ 'ਚ ਅਸਮਰੱਥ ਇਹ ਲੋਕ ਨੁਕਸਾਨੇ ਮਕਾਨਾਂ 'ਚ ਰਹਿ ਰਹੇ ਹਨ, ਉਨ੍ਹਾਂ 'ਚੋਂ ਕੁਝ ਮਕਾਨਾਂ ਦੀਆਂ ਕੰਧਾਂ ਢਹਿ ਗਈਆਂ ਹਨ, ਜਦੋਂ ਕਿ ਕੁਝ ਦੇ ਦਰਵਾਜ਼ੇ ਟੁੱਟੇ ਹੋਏ ਹਨ। ਹੜ੍ਹ ਦੌਰਾਨ ਆਪਣੀ ਜਾਨ ਬਚਾਉਣ ਲਈ ਲੋਕ ਇੱਥੋਂ ਦੌੜ ਗਏ ਸਨ ਪਰ ਉਨ੍ਹਾਂ 'ਚੋਂ ਕਈਆਂ ਨੇ ਇਸ ਦੌਰਾਨ ਸੱਟ ਲੱਗ ਗਈ ਸੀ ਅਤੇ ਹੁਣ ਉਹ ਬਿਸਤਰ 'ਤੇ ਪਏ ਹੋਏ ਹਨ। 

ਇਹ ਵੀ ਪੜ੍ਹੋ : ਪਛਾਣ ਲੁਕਾ ਕੇ ਕੁੜੀ ਨਾਲ ਵਿਆਹ ਕਰਨ 'ਤੇ ਹੁਣ ਹੋਵੇਗੀ ਜੇਲ੍ਹ, ਰੇਪ ਦੇ ਮਾਮਲਿਆਂ 'ਚ ਮਿਲੇਗੀ ਫਾਂਸੀ

ਅਨੀਤਾ ਨੇ ਕਿਹਾ,''ਕੰਧਾਂ ਢਹਿ ਗਈਆਂ ਅਤੇ ਦਰਵਾਜ਼ੇ ਟੁੱਟ ਗਏ ਅਤੇ ਸਾਨੂੰ ਇਸੇ ਹਾਲ 'ਚ ਰਹਿਣਾ ਪੈ ਰਿਹਾ ਹੈ। ਸਾਡੀ ਵਿੱਤੀ ਸਥਿਤੀ ਅਜਿਹੀ ਹੈ ਕਿ ਅਸੀਂ ਤੁਰੰਤ ਉਸ ਦੀ ਮੁਰੰਮਤ ਵੀ ਨਹੀਂ ਕਰਵਾ ਸਕਦੇ।'' ਯਮੁਨਾ ਦੇ ਉੱਪਰੀ ਖੇਤਰ 'ਚ ਭਾਰੀ ਮੀਂਹ ਤੋਂ ਬਾਅਦ ਦਿੱਲੀ 'ਚ ਇਸ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਪਾਰ ਚਲਾ ਗਿਆ ਸੀ ਅਤੇ ਉਸ ਨੇ 45 ਸਾਲ ਪਹਿਲਾਂ ਦਾ ਰਿਕਾਰਡ ਤੋੜ ਦਿੱਤਾ ਸੀ। ਨਦੀ ਕਾਰਨ ਸੜਕਾਂ, ਪਾਰਕ, ਮਕਾਨ ਆਦਿ ਡੁੱਬ ਗਏ ਸਨ ਅਤੇ ਜਨਜੀਵਨ ਪੱਟੜੀ ਤੋਂ ਉਤਰ ਗਿਆ ਸੀ। ਅਨੀਤਾ ਨੇ ਦੋਸ਼ ਲਗਾਇਆ ਕਿ ਵਿਨਾਸ਼ਕਾਰੀ ਹੜ੍ਹ ਦੀ ਮਾਰ ਝੱਲਣ ਦੇ ਬਾਵਜੂਦ ਕੋਈ ਉਨ੍ਹਾਂ ਲੋਕਾਂ ਦੀ ਮਦਦ ਕਰਨ ਅੱਗੇ ਨਹੀਂ ਆਇਆ। ਉਸ ਨੇ ਕਿਹਾ,''ਕੁਝ ਲੋਕਾਂ ਨੇ ਮੁਸ਼ਕਲ ਨਾਲ ਇਕ-ਦੋ ਦਿਨ ਖਾਣਾ ਖੁਆਇਆ। ਕੁਝ ਹੋਰ ਨੇ ਇਕ-2 ਦਿਨ ਦਾ ਰਾਸ਼ਨ ਦਿੱਤਾ।'' ਪਿਛਲੇ 10 ਸਾਲਾਂ ਤੋਂ ਅਨੀਤਾ ਦਾ ਪਰਿਵਾਰ ਇਸ ਖੇਤਰ 'ਚ ਰਹਿ ਰਿਹਾ ਹੈ ਅਤੇ ਉਨ੍ਹਾਂ ਲੋਕਾਂ ਕੋਲ ਬੁਨਿਆਦੀ ਸਹੂਲਤਾਂ ਨਹੀਂ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha