ਕਸ਼ਮੀਰ ''ਚ 32 ਸਾਲਾਂ ਬਾਅਦ ਪ੍ਰਾਈਵੇਟ ਸਕੂਲਾਂ ''ਚ ਵੀ ਪੜ੍ਹਾਈ ਜਾਵੇਗੀ ਹਿੰਦੀ

02/13/2023 12:06:37 PM

ਸ਼੍ਰੀਨਗਰ- ਕਸ਼ਮੀਰ 'ਚ ਲਗਭਗ 32 ਸਾਲਾਂ ਬਾਅਦ ਪ੍ਰਾਈਵੇਟ ਸਕੂਲਾਂ 'ਚ ਵੀ ਹਿੰਦੀ ਪੜ੍ਹਾਈ ਜਾਵੇਗੀ। ਜੰਮੂ ਕਸ਼ਮੀਰ ਸਿੱਖਿਆ ਪ੍ਰੀਸ਼ਦ ਨੇ ਇਸ ਕਵਾਇਦ ਨੂੰ ਅੰਜਾਮ ਦੇਣ ਲਈ 8 ਮੈਂਬਰਾਂ ਵਾਲੀ ਕਮੇਟੀ ਬਣਾਈ। ਕਮੇਟੀ ਕਸ਼ਮੀਰ ਦੇ ਲਗਭਗ 3 ਹਜ਼ਾਰ ਤੋਂ ਜ਼ਿਆਦਾ ਪ੍ਰਾਈਵੇਟ ਸਕੂਲਾਂ 'ਚ ਪਹਿਲੀ ਤੋਂ 10ਵੀਂ ਜਮਾਤ ਤੱਕ ਹਿੰਦੀ ਭਾਸ਼ਾ ਨੂੰ ਪੜ੍ਹਾਉਣ ਲਈ 20 ਫਰਵਰੀ ਤੱਕ ਆਪਣੀਆਂ ਸਿਫ਼ਾਰਿਸ਼ਾਂ ਪ੍ਰਸ਼ਾਸਨ ਨੂੰ ਸੌਂਪੇਗੀ। ਜੰਮੂ ਕਸ਼ਮੀਰ 'ਚ 23,173 ਸਰਕਾਰੀ ਸਕੂਲ ਹੈ। ਜੰਮੂ ਰੀਜ਼ਨ 'ਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ ਹਿੰਦੀ ਭਾਸ਼ਾ ਪੜ੍ਹਾਈ ਜਾਂਦੀ ਹੈ। ਅਜਿਹੇ 'ਚ ਜੰਮੂ ਰੀਜ਼ਨ ਦੇ ਬੱਚੇ ਹਿੰਦੀ ਨੂੰ ਭਾਸ਼ਾ ਵਜੋਂ ਪੜ੍ਹ ਦਾ ਵਿਕਲਪ ਚੁਣਦੇ ਹਨ। ਕਸ਼ਮੀਰ 'ਚ ਹਿੰਦੀ ਵਿਸ਼ੇ ਨੂੰ ਪੜ੍ਹਾਉਣ ਦੀ ਫਿਲਹਾਲ ਵਿਵਸਥਾ ਨਹੀਂ ਹੈ।

ਘਾਟੀ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ ਹਿੰਦੀ ਦੇ ਅਧਿਆਪਕਾਂ ਦਾ ਨਹੀਂ ਹੋਣਾ ਸਭ ਤੋਂ ਅਹਿਮ ਕਾਰਨ ਹੈ। 1990 ਦੇ ਬਾਅਦ ਤੋਂ ਹਿੰਦੀ ਪੜ੍ਹਾਉਣ ਵਾਲੇ ਕਸ਼ਮੀਰੀ ਪੰਡਿਤ ਕਸ਼ਮੀਰ ਘਾਟੀ ਤੋਂ ਪਲਾਇਨ ਕਰ ਗਏ। ਕਸ਼ਮੀਰ ਦੇ ਸਕੂਲਾਂ 'ਚ ਹਿੰਦੀ ਪੜ੍ਹਾਉਣ ਵਾਲੇ ਅਧਿਆਪਕ ਨਹੀਂ ਹੋਣ ਕਾਰਨ ਇੱਥੋਂ ਦੇ ਬੱਚਿਆਂ ਨੇ ਹਿੰਦੀ ਪੜ੍ਹਨੀ ਹੀ ਛੱਡ ਦਿੱਤੀ। ਹੁਣ ਹਾਲਾਤ ਇਹ ਹਨ ਕਿ ਘਾਟੀ ਦੇ ਪ੍ਰਾਈਵੇਟ ਸਕੂਲਾਂ 'ਚ ਅੰਗਰੇਜ਼ੀ, ਉਰਦੂ ਅਤੇ ਕਸ਼ਮੀਰੀ ਭਾਸ਼ਾ ਹੀ ਪੜ੍ਹਾਈ ਜਾਂਦੀ ਹੈ। ਘਾਟੀ ਦੇ ਕੁਝ ਸਕੂਲਾਂ 'ਚ ਹੀ ਹੁਣ ਹਿੰਦੀ ਦੀ ਪੜ੍ਹਾਈ ਹੁੰਦੀ ਹੈ। ਇਹ ਵੀ ਉਹ ਸਕੂਲ ਹਨ, ਜੋ ਸੀ.ਬੀ.ਐੱਸ.ਈ. ਬੋਰਡ ਨਾਲ ਸੰਬੰਧਤ ਹਨ। ਸੀ.ਬੀ.ਐੱਸ.ਈ. ਬੋਰਡ ਨਾਲ ਜੁੜੇ ਸਕੂਲਾਂ 'ਚ ਵੀ ਜ਼ਿਾਦਾਤਰ ਕੇਂਦਰੀ ਸਕੂਲ (ਸੈਂਟਰਲ ਸਕੂਲ) ਹਨ। ਜਾਣਕਾਰਾਂ ਅਨੁਸਾਰ ਘਾਟੀ 'ਚ 1990 ਤੋਂ ਪਹਿਲਾਂ ਤੱਕ ਲਗਭਗ 70 ਫੀਸਦੀ ਤੋਂ ਵੱਧ ਪ੍ਰਾਈਵੇਟ ਸਕੂਲਾਂ 'ਚ ਹਿੰਦੀ ਭਾਸ਼ਾ ਦੀ ਪੜ੍ਹਾਈ ਹੁੰਦੀ ਸੀ।

DIsha

This news is Content Editor DIsha