ਅਮਰੀਕਾ ''ਚ ''ਹਿੰਦੀ'' ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਰਤੀ ਭਾਸ਼ਾ

10/31/2019 9:24:24 PM

ਵਾਸ਼ਿੰਗਟਨ/ਮੁੰਬਈ - ਅਮਰੀਕਾ 'ਚ ਹਿੰਦੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ  ਭਾਰਤੀ ਭਾਸ਼ਾ ਬਣੀ ਹੋਈ ਹੈ। ਇਸ ਤੋਂ ਬਾਅਦ ਗੁਜਰਾਤੀ ਅਤੇ ਤੇਲਗੂ ਬੋਲਣ ਵਾਲਿਆਂ ਦਾ ਨੰਬਰ ਆਉਂਦਾ ਹੈ। ਅੰਕੜਿਆਂ ਦੀ ਮੰਨੀਏ ਤਾਂ 1 ਜੁਲਾਈ 2018 ਤੱਕ 8.74 ਲੱਖ ਲੋਕਾਂ ਦੇ ਨਾਲ ਅਮਰੀਕਾ 'ਚ ਹਿੰਦੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਰਤੀ ਭਾਸ਼ਾ ਰਹੀ, ਜੋ 2017 ਦੇ ਅੰਕੜਿਆਂ 'ਚ 1.3 ਫੀਸਦੀ ਦਾ ਵਾਧਾ ਹੋਇਆ ਹੈ। 2010 ਦੇ ਬਾਅਦ ਤੋਂ 8 ਸਾਲ ਦੌਰਾਨ, ਇਸ ਗਿਣਤੀ 'ਚ 2.65 ਲੱਖ ਲੋਕ ਜੁੜੇ ਜੋ 43.5 ਫੀਸਦੀ ਦਾ ਇਜ਼ਾਫਾ ਹੈ। ਹਾਲਾਂਕਿ ਫੀਸਦੀ ਦੇ ਮਾਮਲੇ 'ਚ ਦੇਖੀਏ ਤਾਂ ਤੇਲਗੂ ਭਾਸ਼ੀ ਵਿਅਕਤੀਆਂ ਦੀ ਗਿਣਤੀ ਅਮਰੀਕਾ 'ਚ ਹੋਰ ਭਾਰਤੀ ਭਾਸ਼ਾਵਾਂ ਦੇ ਬੋਲਣ ਵਾਲਿਆਂ ਤੋਂ ਬਹੁਤ ਜ਼ਿਆਦਾ ਵਧੀ ਜੋ 2010 ਤੋਂ 2018 ਦੇ ਵਿਚਾਲੇ 79.5 ਦਾ ਵਾਧਾ ਹੋਇਆ।

ਅਮਰੀਕਨ ਕਮਿਊਨਿਟੀ ਸਰਵੇ (ਏ. ਸੀ. ਐੱਸ.) ਦੇ 2018 ਦੇ ਅੰਕੜਿਆਂ ਮੁਤਾਬਕ, ਦੇਸ਼ 'ਚ 6.73 ਕਰੋੜ ਨਿਵਾਸੀ ਜਿਨ੍ਹਾਂ ਦੀ ਉਮਰ 5 ਸਾਲ ਤੋਂ ਜ਼ਿਆਦਾ ਹੈ ਅਤੇ ਜਿਨ੍ਹਾਂ 'ਚ ਮੂਲ ਰੂਪ ਤੋਂ ਅਮਰੀਕਾ 'ਚ ਜਨਮੇ, ਕਾਨੂੰਨੀ ਅਤੇ ਗੈਰ-ਕਾਨੂੰਨੀ ਪ੍ਰਵਾਸੀ ਸ਼ਾਮਲ ਹਨ, ਆਪਣੇ ਘਰ 'ਤੇ ਅੰਗ੍ਰੇਜ਼ੀ ਤੋਂ ਇਲਾਵਾ ਹੋਰ ਭਾਸ਼ਾ ਬੋਲਦੇ ਹਨ। ਜਨਸੰਖਿਆ ਦੀ ਹਿੱਸੇਦਾਰੀ ਦੇ ਤੌਰ 'ਤੇ ਦੇਖੀਏ ਤਾਂ ਅਮਰੀਕਾ ਦੇ 21.9 ਫੀਸਦੀ ਲੋਕ ਆਪਣੇ ਘਰ 'ਤੇ ਇਕ ਵਿਦੇਸ਼ੀ ਭਾਸ਼ਾ ਬੋਲਦੇ ਹਨ ਜੋ 2017 ਦੇ ਅੰਕੜਿਆਂ (21.8 ਫੀਸਦੀ) 'ਚ ਆਮ ਵਾਧਾ ਹੈ। ਏ. ਸੀ. ਐੱਸ. ਦੇ ਇਸ ਸਰਵੇ 'ਚ ਅਮਰੀਕਾ ਦੇ 20 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ।

ਅਮਰੀਕਾ ਦੀ ਕੁਲ ਆਬਾਦੀ 'ਚ ਬੰਗਾਲੀ ਭਾਸ਼ਾ ਬੋਲਣ ਵਾਲੇ 3.75 ਲੱਖ ਲੋਕ ਜੋ ਇਸ 8 ਸਾਲ ਦੀ ਮਿਆਦ 'ਚ ਲਗਭਗ 68 ਫੀਸਦੀ ਵਧੇ। ਇਸ ਤੋਂ ਬਾਅਦ ਤਮਿਲ ਬੋਲਣ ਵਾਲੇ (1 ਜੁਲਾਈ, 2018 ਤੱਕ) 3.08 ਲੱਖ ਲੋਕ ਹਨ ਜਿਨ੍ਹਾਂ 'ਚ 67.5 ਫੀਸਦੀ ਦਾ ਵਾਧਾ ਹੋਇਆ। ਇਹ ਧਿਆਨ ਦੇਣ ਦੀ ਗੱਲ ਹੈ ਕਿ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਵਿਅਕਤੀ ਵੀ ਬੰਗਾਲੀ ਬੋਲਦੇ ਹਨ, ਜਿਨ੍ਹਾਂ 'ਚ ਮੁੱਖ ਰੂਪ ਤੋਂ ਬੰਗਲਾਦੇਸ਼ ਦੇ ਲੋਕ ਸ਼ਾਮਲ ਹਨ। ਤਮਿਲ ਸ਼੍ਰੀਲੰਕਾ, ਸਿੰਗਾਪੁਰ ਅਤੇ ਮਲੇਸ਼ੀਆ ਜਿਹੇ ਦੇਸ਼ਾਂ 'ਚ ਬੋਲੀ ਜਾਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਗੁਜਰਾਤੀ ਅਤੇ ਤੇਲਗੂ ਬੋਲਣ ਵਾਲਿਅ ਦੀ ਗਿਣਤੀ 2017 ਅਤੇ 2018 ਵਿਚਾਲੇ ਥੋੜੀ ਘੱਟ ਹੋਈ ਹੈ। ਗੁਜਰਾਤੀ ਬੋਲਣ ਵਾਲੇ ਲੋਕਾਂ ਦੀ ਗਿਣਤੀ 4.19 ਲੱਖ ਹੈ, ਜੋ ਪਿਛਲ ੇ ਸਾਲ ਦੀ ਤੁਲਨਾ 'ਚ 3.5 ਫੀਸਦੀ ਘੱਟ ਹੈ। ਦੱਸ ਦਈਏ ਕਿ 1 ਜੁਲਾਈ, 2018 ਤੱਕ 4 ਲੱਖ ਤੇਲਗੂ ਭਾਸ਼ੀ ਲੋਕ ਅਮਰੀਕਾ 'ਚ ਸਨ।

ਜੇਕਰ 2018 ਦੇ ਅੰਕੜਿਆਂ ਦੇ ਨਾਲ ਸਾਲ 2010 ਦੀ ਤੁਲਨਾ ਕੀਤੀ ਜਾਵੇ ਤਾਂ ਤੇਲਗੂ ਬੋਲਣ ਵਾਲਿਆਂ ਦੀ ਗਿਣਤੀ 2.23 ਲੱਖ ਤੋਂ ਵਧ ਕੇ 4 ਲੱਖ ਹੋ ਗਈ ਜੋ 79.5 ਫੀਸਦੀ ਦਾ ਵਾਧਾ ਦਿਖਾਉਂਦਾ ਹੈ। ਇਹ ਅਮਰੀਕਾ 'ਚ ਕੰਮ ਕਰਨ ਵਾਲੇ ਤਕਨਾਲੋਜੀ ਖੇਤਰ ਦੇ ਕਰਮਚਾਰੀਆਂ ਨੂੰ ਦੇਖਦੇ ਹੋਏ ਹੈਰਾਨੀ ਦੀ ਗੱਲ ਨਹੀਂ ਹੈ ਜਿਨ੍ਹਾਂ ਦੇ ਬਾਰੇ 'ਚ ਆਖਿਆ ਜਾਂਦਾ ਹੈ ਕਿ ਉਹ ਵੱਡੀ ਗਿਣਤੀ 'ਚ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਆਉਂਦੇ ਹਨ। ਜ਼ਿਆਦਾਤਰ ਭਾਰਤੀ ਭਾਸ਼ਾ ਬੋਲਣ ਵਾਲਿਆਂ ਲਈ ਹਾਲਾਂਕਿ ਅੰਗ੍ਰੇਜ਼ੀ ਕੋਈ ਚੁਣੌਤੀ ਨਹੀਂ ਹੈ। ਉਦਾਹਰਣ ਲਈ, ਘਰ 'ਤੇ ਹਿੰਦੀ, ਤੇਲਗੂ ਅਤੇ ਤਮਿਲ ਬੋਲਣ ਵਾਲੀ 80 ਫੀਸਦੀ ਤੋਂ ਜ਼ਿਆਦਾ ਆਬਾਦੀ ਨੇ ਆਖਿਆ ਹੈ ਕਿ ਉਹ ਅੰਗ੍ਰੇਜ਼ੀ ਬਹੁਤ ਚੰਗੀ ਤਰ੍ਹਾਂ ਨਾਲ ਬੋਲਦੇ ਹਨ।

Khushdeep Jassi

This news is Content Editor Khushdeep Jassi