ਦੁਨੀਆਂ ਦਾ ਇਕੋ-ਇਕ ਮੰਦਰ, ਜਿੱਥੇ ਮਰਨ ਤੋਂ ਬਾਅਦ ਪੁੱਜਦੀਆਂ ਹਨ ਆਤਮਾਵਾਂ

10/15/2018 5:51:39 PM

ਚੰਬਾ— ਇਕ ਮੰਦਰ ਅਜਿਹਾ ਹੈ, ਜਿੱਥੇ ਮਰਨ ਦੇ ਬਾਅਦ ਹਰ ਕਿਸੇ ਨੂੰ ਜਾਣਾ ਹੀ ਪੈਂਦਾ ਹੈ, ਚਾਹੇ ਉਹ ਆਸਤਿਕ ਹੋਵੇ ਜਾਂ ਨਾਸਤਿਕ। ਇਸ ਮੰਦਰ 'ਚ ਹਰ ਕਿਸੇ ਨੂੰ ਹਾਜ਼ਰੀ ਭਰਨੀ ਹੀ ਪਵੇਗੀ। ਇੱਥੇ ਕਚਹਿਰੀ ਲੱਗੇਗੀ ਅਤੇ ਤੁਹਾਨੂੰ ਜੀਵਨ 'ਚ ਕਮਾਏ ਪਾਪ-ਪੁੰਨਾਂ ਦਾ ਹਿਸਾਬ ਦੇਣਾ ਹੀ ਪਵੇਗਾ। ਮੌਤ ਦੇ ਦੇਵਤੇ ਦਾ ਫੈਸਲਾ ਆਉਣ ਦੇ ਬਾਅਦ ਹੀ ਤੈਅ ਹੋਵੇਗਾ ਕਿ ਤਸੀਂ ਕਿਸ ਦਰਬਾਰ ਤੋਂ ਹੋ ਕੇ ਸਵਰਗ ਜਾਂ ਨਰਕ 'ਚ ਜਾਣਾ ਹੈ। ਜੀ ਹਾਂ, ਚੰਬਾ ਜ਼ਿਲੇ ਦੇ ਜਨਜਾਤੀ ਖੇਤਰ ਭਰਮੌਰ ਸਥਿਤ ਚੌਰਾਸੀ ਮੰਦਰ ਸਮੂਹ 'ਚ ਸੰਸਾਰ ਦੇ ਇਕਲੌਤੇ ਧਰਮਰਾਜ ਮਹਾਰਾਜ ਜਾਂ ਮੌਤ ਦੇ ਦੇਵਤਾ ਦੇ ਮੰਦਰ ਨੂੰ ਲੈ ਕੇ ਕੁਝ ਅਜਿਹੀ ਹੀ ਮਾਨਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਮੰਦਰ ਦੀ ਸਥਾਪਨਾ ਦੇ ਬਾਰੇ ਕਿਸੇ ਵੀ ਸਹੀ ਜਾਣਕਾਰੀ ਨਹੀਂ ਹੈ। ਸਿਰਫ ਇੰਨਾ ਪਤਾ ਹੈ ਕਿ ਚੰਬਾ ਰਿਆਸਤ ਦੇ ਰਾਜਾ ਮੇਰੂ ਵਰਮਨ ਨੇ 6ਵੀਂ ਸ਼ਤਾਬਦੀ 'ਚ ਇਸ ਮੰਦਰ ਦੀਆਂ ਪੌੜੀਆਂ ਦੀ ਮੁਰੰਮਤ ਕਰਵਾਈ ਸੀ।


ਇਸ ਦੇ ਇਲਾਵਾ ਇਸ ਮੰਦਰ ਦੀ ਸਥਾਪਨਾ ਨੂੰ ਲੈ ਕੇ ਹੁਣ ਤੱਕ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਮਾਨਤਾ ਹੈ ਕਿ ਧਰਮਰਾਜ ਮਹਾਰਾਜ ਦੇ ਇਸ ਮੰਦਰ 'ਚ ਮਰਨ ਦੇ ਬਾਅਦ ਹਰ ਕਿਸੇ ਨੂੰ ਜਾਣਾ ਹੀ ਪੈਂਦਾ ਹੈ। ਇਸ ਮੰਦਰ 'ਚ ਇਕ ਖਾਲੀ ਕਮਰਾ ਹੈ, ਜਿਸ ਨੂੰ ਚਿੱਤਰਗੁਪਤ ਦਾ ਕਮਰਾ ਮੰਨਿਆ ਜਾਂਦਾ ਹੈ। ਚਿੱਤਰਗੁਪਤ ਜੀਵ ਆਤਮਾ ਦੇ ਕਰਮਾਂ ਦਾ ਹਿਸਾਬ ਰੱਖਦੇ ਹਨ। ਮਾਨਤਾ ਹੈ ਕਿ ਜਦੋਂ ਕਿਸੇ ਪ੍ਰਾਣੀ ਦੀ ਮੌਤ ਹੁੰਦੀ ਹੈ, ਉਦੋਂ ਧਰਮਰਾਜ ਦੇ ਦੂਤ ਉਸ ਵਿਅਕਤੀ ਦੀ ਆਤਮਾ ਨੂੰ ਫੜ ਕੇ ਸਭ ਤੋਂ ਪਹਿਲਾਂ ਇਸ ਮੰਦਰ 'ਚ ਚਿੱਤਰਗੁਪਤ ਦੇ ਸਾਹਮਣੇ ਪੇਸ਼ ਕਰਦੇ ਹਨ। ਇਸ ਕਮਰੇ ਨੂੰ ਧਰਮਰਾਜ ਦੀ ਕਚਹਿਰੀ ਵੀ ਕਿਹਾ ਜਾਂਦਾ ਹੈ। ਇੱਥੇ 'ਤੇ ਧਰਮਰਾਜ ਕਰਮਾਂ ਮੁਤਾਬਕ ਆਤਮਾ ਨੂੰ ਆਪਣਾ ਫੈਸਲਾ ਸੁਣਾਉਂਦੇ ਹਨ। 


ਇਹ ਵੀ ਮਾਨਤਾ ਹੈ ਕਿ ਇਸ ਮੰਦਰ 'ਚ ਚਾਰ ਅਦਿੱਖ ਦੁਆਰ ਹਨ, ਜੋ ਸੋਨੇ,ਸਿਲਵਰ, ਤਾਂਬਾ ਅਤੇ ਲੋਹੇ ਦੇ ਬਣੇ ਹਨ। ਧਰਮਰਾਜ ਦਾ ਫੈਸਲਾ ਆਉਣ ਦੇ ਬਾਅਦ ਯਮਦੂਤ ਆਤਮਾ ਨੂੰ ਕਰਮਾਂ ਮੁਤਾਬਕ ਇਨ੍ਹਾਂ ਦੁਆਰਾਂ ਤੋਂ ਸਵਰਗ ਜਾਂ ਨਰਕ ਲੈ ਜਾਂਦੇ ਹਨ। ਗਰੁੜ ਪੁਰਾਣ 'ਚ ਵੀ ਯਮਰਾਜ ਦੇ ਦਰਬਾਰ 'ਚ ਚਾਰ ਦਿਸ਼ਾਵਾਂ 'ਚ ਚਾਰ ਦੁਆਰ ਦਾ ਉਲੇਖ ਕੀਤਾ ਗਿਆ ਹੈ। ਭਰਮੌਰ ਸਥਿਤ ਧਰਮਰਾਜ ਦਾ ਮੰਦਰ ਸੰਸਦਾਰ ਦਾ ਇਕੋ-ਇਕ ਮੰਦਰ ਅਤੇ ਇੱਥੇ ਧਰਮਰਾਜ ਮਹਾਰਾਜ ਪਿੰਡੀ ਦੇ ਰੂਪ 'ਚ ਵਿਰਾਜਮਾਨ ਹਨ।