ਵੀਰਭੱਦਰ ਸਿੰਘ ਨੇ ਸਾਦਗੀ ਨਾਲ ਮਨਾਇਆ 87ਵਾਂ ਜਨਮ ਦਿਨ

06/23/2020 5:04:40 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ 6 ਵਾਰ ਮੁੱਖ ਮੰਤਰੀ ਰਹੇ ਕਾਂਗਰਸ ਦੇ ਸੀਨੀਅਰ ਨੇਤਾ ਵੀਰਭੱਦਰ ਸਿੰਘ ਨੇ ਕੋਰੋਨਾ ਮਹਾਮਾਰੀ ਕਾਰਨ ਆਪਣਾ ਜਨਮ ਦਿਨ ਅੱਜ ਯਾਨੀ ਮੰਗਲਵਾਰ ਨੂੰ ਸਾਦਗੀ ਨਾਲ ਮਨਾਇਆ। ਉਨ੍ਹਾਂ ਦਾ ਅੱਜ 87ਵਾਂ ਜਨਮਦਿਨ ਹੈ। 23 ਜੂਨ 1934 ਨੂੰ ਜਨਮੇ ਵੀਰਭੱਦਰ ਸਿੰਘ ਨੇ ਆਪਣੇ ਘਰ ਹੋਲੀ ਲਾਜ 'ਚ ਪਹਿਲੀ ਵਾਰ ਕੋਰੋਨਾ ਮਹਾਮਾਰੀ ਕਾਰਨ ਬਿਨਾਂ ਸਮਰਥਕਾਂ ਦੇ ਜਨਮ ਦਿਨ ਮਨਾਇਆ। ਕੋਰੋਨਾ ਮਹਾਮਾਰੀ ਕਾਰਨ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਨੂੰ ਉਨ੍ਹਾਂ ਦੇ ਘਰ ਹੋਲੀ ਲਾਜ 'ਚ ਆਉਣ ਤੋਂ ਮਨ੍ਹਾ ਕੀਤਾ ਸੀ।

ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਦੇ ਜਨਮ ਦਿਨ 'ਤੇ ਹਰ ਸਾਲ ਸਵੇਰ ਤੋਂ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੋਇਆ ਕਰਦਾ ਸੀ ਪਰ ਇਸ ਵਾਰ ਨੇਤਾਵਾਂ ਅਤੇ ਕੁਝ ਸਮਰਥਕਾਂ ਨਾਲ ਕੇਕ ਕੱਟ ਕੇ ਜਨਮ ਦਿਨ ਮਨਾਇਆ। ਉੱਥੇ ਹੀ ਇਸ ਦੌਰਾਨ ਕਈ ਲੋਕਾਂ ਨੇ ਆਨਲਾਈਨ ਉਨ੍ਹਾਂ ਨੂੰ ਵਧਾਈ ਦਿੱਤੀ। ਹਿਮਾਚਲ ਦੀ ਰਾਜਨੀਤੀ 'ਚ ਵੀਰਭੱਦਰ ਸਿੰਘ ਦਾ ਨਾਂ ਮੋਹਰੀ ਲਾਈਨ 'ਚ ਲਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਲੰਬੀ ਬੀਮਾਰੀ ਦੇ ਦੌਰ 'ਚੋਂ ਲੰਘੇ ਹਨ। ਪ੍ਰਦੇਸ਼ ਦੀ ਜਨਤਾ ਦੀਆਂ ਦੁਆਵਾਂ ਨਾਲ ਹੁਣ ਉਹ ਸਿਹਤਮੰਦ ਹਨ ਅਤੇ ਅੱਗੇ ਵੀ ਜਨਤਾ ਦੀ ਸੇਵਾ ਕਰਦੇ ਰਹਿਣਗੇ।

ਸ਼੍ਰੀ ਸਿੰਘ ਨੇ ਪਹਿਲੀ ਵਾਰ ਸਨ 1962 'ਚ ਲੋਕ ਸਭਾ ਦੀਆਂ ਚੋਣਾਂ ਲੜੀਆਂ ਅਤੇ ਸੰਸਦ ਪਹੁੰਚੇ। ਉਸ ਤੋਂ ਬਾਅਦ ਵੀਰਭੱਦਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ 2017 ਤੱਕ ਪ੍ਰਦੇਸ਼ ਦੇ 6 ਵਾਰ ਮੁੱਖ ਮੰਤਰੀ ਰਹੇ। ਉਹ 2 ਵਾਰ ਕੇਂਦਰੀ ਮੰਤਰੀ ਰਹੇ ਅਤੇ 1983 'ਚ ਪਹਿਲੀ ਵਾਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਦੇ ਈਸ਼ਵਰ ਤੋਂ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਦਾ ਬੇਟਾ, ਵਿਕਰਮਾਦਿੱਤਿਯ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰਤਿਭਾ ਵੀ ਮੌਜੂਦ ਸੀ।

DIsha

This news is Content Editor DIsha