ਹਿਮਾਚਲ : ਅੱਗ ਲੱਗਣ ਨਾਲ 3 ਮੰਜ਼ਲਾ ਮਕਾਨ ਅਤੇ 4 ਦੁਕਾਨਾਂ ਸੜੀਆਂ, ਹੋਇਆ ਲੱਖਾਂ ਦਾ ਨੁਕਸਾਨ

01/09/2021 5:48:59 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ਸਬ-ਡਵੀਜ਼ਨ 'ਚ ਇਕ ਰਿਹਾਇਸ਼ੀ ਮਕਾਨ 'ਚ ਅੱਗ ਲੱਗਣ ਨਾਲ ਤਿੰਨ ਮੰਜ਼ਲਾ ਮਕਾਨ ਅਤੇ 4 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਇਸ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਡਾਕਘਰ ਝੋਕੜ ਦੇ ਰਿਹਾਇਸ਼ੀ ਮਕਾਨ 'ਚ ਅਚਾਨਕ ਅੱਗ ਲੱਗ ਗਈ। ਇਸ ਤਿੰਨ ਮੰਜ਼ਲਾਂ ਮਕਾਨ 'ਚ ਪਹਿਲੀ ਮੰਜ਼ਲ 'ਤੇ 4 ਦੁਕਾਨਾਂ ਸਨ, ਜਿਨ੍ਹਾਂ 'ਚੋਂ ਇਕ 'ਚ ਦਿਲਾ ਰਾਮ ਹਿਮਟਾ ਸਿਲਾਈ ਕਰਨ ਦਾ ਕੰਮ ਕਰਦਾ ਸੀ ਅਤੇ ਇਕ ਦੁਕਾਨ ਰੈਡੀਮੇਡ ਕੱਪੜਿਆਂ ਦੀ ਸੀ, ਜੋ ਖ਼ੁਦ ਮਕਾਨ ਮਾਲਕ ਦੀ ਸੀ। 

ਇਸ ਤੋਂ ਇਲਾਵਾ ਹੋਰ ਦੁਕਾਨਾਂ ਖਾਲੀ ਪਈਆਂ ਸਨ। ਮਕਾਨ 'ਚ ਕਰੀਬ 12 ਕਮਰੇ ਸਨ। ਜੋ ਭਿਆਨਕ ਅੱਗ 'ਚ ਸੜ ਗਏ। ਹਾਲਾਂਕਿ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅੱਗ ਬੁਝਾਊ ਵਿਭਾਗ ਨੇ ਕਾਫ਼ੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਡੀ.ਐੱਸ.ਪੀ. ਚੌਪਾਲ ਰਾਜ ਕੁਮਾਰ ਨੇ ਅੱਗ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

DIsha

This news is Content Editor DIsha