ਧਾਗਾ ਫੈਕਟਰੀ ''ਚ ਲੱਗੀ ਅੱਗ, 1 ਮਜ਼ਦੂਰ ਦੀ ਮੌਤ, 2 ਝੁਲਸੇ

06/08/2020 6:31:02 PM

ਸੋਨਲ— ਹਿਮਾਚਲ ਪ੍ਰਦੇਸ਼ ਦੇ ਸੋਨਲ ਜ਼ਿਲੇ ਵਿਚ ਸੋਮਵਾਰ ਨੂੰ ਇਕ ਧਾਗਾ ਫੈਕਟਰੀ ਵਿਚ ਅੱਗ ਲੱਗ ਗਈ। ਅੱਗ ਲੱਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਦੋ ਹੋਰ ਝੁਲਸ ਗਏ। ਫਿਲਹਾਲ ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਅੱਗ ਬੁਝਾਉਣ 'ਚ ਲੱਗੀਆਂ ਹਨ। ਜਾਣਕਾਰੀ ਮੁਤਾਬਕ ਬੱਦੀ ਦੇ ਸਾਈਂ ਰੋਡ ਦੀ ਇਹ ਘਟਨਾ ਹੈ, ਇੱਥੇ ਧਾਗਾ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿਚ ਇਕ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਦੀ ਮੌਤ ਹੋ ਗਈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਫੈਕਟਰੀ 'ਚ ਕੰਮ ਕਰ ਰਹੇ ਬਾਕੀ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ। ਸੂਤਰਾਂ ਮੁਤਾਬਕ ਅੱਗ ਲੱਗਣ ਨਾਲ ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਹੈ। 

ਜਾਣਕਾਰੀ ਮੁਤਾਬਕ ਫੈਕਟਰੀ ਵਿਚ ਕੰਮ ਚੱਲ ਰਿਹਾ ਸੀ। ਸ਼ਿਫਟ 'ਚ ਫੈਕਟਰੀ ਅੰਦਰ ਮਜ਼ਦੂਰ ਕੰਮ ਕਰ ਰਹੇ ਸਨ। ਅੱਗ ਲੱਗਣ ਤੋਂ ਤੁਰੰਤ ਬਾਅਦ ਜ਼ਿਆਦਾਤਰ ਮਜ਼ਦੂਰ ਫੈਕਟਰੀ 'ਚੋਂ ਬਾਹਰ ਨਿਕਲਣ 'ਚ ਸਫਲ ਰਹੇ ਪਰ ਤਿੰਨ ਮਜ਼ਦੂਰ ਫਸ ਗਏ। ਇਸ ਦਰਮਿਆਨ ਫੈਕਟਰੀ ਮੈਨੇਜਮੈਂਟ ਨੇ ਫਾਇਰ ਬ੍ਰਿਗੇਡ ਅਤੇ ਸਥਾਨਕ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਬੱਦੀ ਦੀ ਇਕ ਫਾਇਰ ਬ੍ਰਿਗੇਡ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਵੱਧਦੀ ਗਈ ਤਾਂ ਨਾਲਾਗੜ੍ਹ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਅਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ 3 ਮਜ਼ਦੂਰਾਂ ਨੂੰ ਬਚਾਇਆ ਗਿਆ। ਬਚਾਅ ਕੰਮ ਦੌਰਾਨ ਇਕ ਮਜ਼ਦੂਰ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 2 ਮਜ਼ਦੂਰ ਹਾਦਸੇ 'ਚ ਝੁਲਸ ਗਏ, ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

Tanu

This news is Content Editor Tanu