ਹਿਮਾਚਲ ਪ੍ਰਦੇਸ਼ ''ਚ ITBP ਦੇ 18 ਜਵਾਨਾਂ ਸਮੇਤ 33 ਨਵੇਂ ਪਾਜ਼ੇਟਿਵ ਮਾਮਲੇ

07/20/2020 4:44:55 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਗਲੋਬਲ ਮਹਾਮਾਰੀ ਕੋਰੋਨਾ ਦੇ 18 ਜਵਾਨਾਂ ਸਮੇਤ 33 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਸ਼ਿਮਲਾ ਤੋਂ 22, ਸਿਰਮੌਰ ਤੋਂ 6, ਬਿਲਾਸਪੁਰ ਤੋਂ 3 ਅਤੇ ਚੰਬਾ 'ਚ 2 ਮਾਮਲੇ ਸਾਹਮਣੇ ਆਏ ਹਨ। ਮੁੱਖ ਸਕੱਤਰ (ਸਿਹਤ) ਅਤੇ ਕੋਵਿਡ-19 ਦੇ ਨੋਡਲ ਅਧਿਕਾਰੀ ਆਰ.ਡੀ. ਧੀਮਾਨ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਰਾਮਪੁਰ 'ਚ ਜਿਊਰੀ ਕਾਲੋਨੀ 'ਚ ਐੱਸ.ਜੇ.ਵੀ.ਐੱਨ.ਐੱਲ. 'ਚ ਸੰਸਥਾਗਤ ਕੁਆਰੰਟੀਨ ਆਈ.ਟੀ.ਬੀ.ਪੀ. ਦੀ 43ਵੀਂ ਬਟਾਲੀਅਨ ਦੇ ਜਵਾਨਾਂ ਦਾ ਲਗਾਤਾਰ ਪਾਜ਼ੇਟਿਵ ਆਉਣਾ ਜਾਰੀ ਹੈ। ਸੋਮਵਾਰ ਨੂੰ ਜਿਊਰੀ 'ਚ ਨਵੇਂ 18 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 19 ਪਾਜ਼ੇਟਿਵ ਮਾਮਲੇ ਆਉਣ ਦੇ ਨਾਲ ਇਕੱਠੇ 18 ਨਵੇਂ ਮਾਮਲਿਆਂ ਦੇ ਆਉਣ ਨਾਲ ਪ੍ਰਸ਼ਾਸਨ ਅਤੇ ਆਈ.ਟੀ.ਬੀ.ਪੀ. ਮੈਨੇਜਮੈਂਟ ਵੀ ਪਰੇਸ਼ਾਨੀ 'ਚ ਆ ਗਿਆ ਹੈ। ਐੱਸ.ਡੀ.ਐੱਮ. ਰਾਮਪੁਰ ਸੁਰੇਂਦਰ ਮੋਹਨ ਨੇ ਇਸ ਦੀ ਪੁਸ਼ਟੀ ਕੀਤੀ ਹੈ। 

ਉਨ੍ਹਾਂ ਨੇ ਦੱਸਿਆ ਕਿ 41 ਜਵਾਨਾਂ ਦੇ ਸੈਂਪਲ ਕੋਰੋਨਾ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ 'ਚੋਂ 18 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਰੋਹਡੂ ਦੇ ਮਹੇਂਦਲੀ 'ਚ ਉੱਤਰ ਪ੍ਰਦੇਸ਼ ਦੇ ਆਜਮਗੜ੍ਹ ਤੋਂ ਆਏ 2 ਮਜ਼ਦੂਰ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਦੋਵੇਂ ਹੀ ਹੋਮ ਕੁਆਰੰਟੀਨ ਸਨ। ਐੱਸ.ਡੀ.ਐੱਮ. ਰੋਹਡੂ ਬੀ.ਆਰ. ਸ਼ਰਮਾ ਨੇ ਦੱਸਿਆ ਕਿ ਸੰਬੰਧਤ ਏਰੀਆ ਸੀਲ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਦੁਪਹਿਰ ਤੱਕ 3 ਜ਼ਿਲ੍ਹਿਆਂ ਤੋਂ ਆਏ 27 ਮਾਮਲਿਆਂ ਨਾਲ ਹੁਣ ਪ੍ਰਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ 1554 ਹੋ ਚੁਕੀ ਹੈ, ਜਦੋਂ ਕਿ 1060 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਹੁਣ ਪ੍ਰਦੇਸ਼ 'ਚ ਸਰਗਰਮ ਮਾਮਲੇ 468 ਹਨ। ਹੁਣ ਪ੍ਰਦੇਸ਼ ਤੋਂ ਬਾਹਰ ਗਏ ਪੀੜਤ ਵਿਅਕਤੀਆਂ ਦੀ ਗਿਣਤੀ 15 ਹੈ, ਜਦੋਂ ਕਿ ਪ੍ਰਦੇਸ਼ 'ਚ 9 ਮੌਤਾਂ ਦਰਜ ਹਨ।

DIsha

This news is Content Editor DIsha