ਨਰਾਤਿਆਂ ’ਚ ਮਾਂ ਜਵਾਲਾ ਦੇਵੀ ਮੰਦਰ’ਚ ਸ਼ਰਧਾਲੂਆਂ ਨੇ ਚੜ੍ਹਾਵੇ ਦੇ ਰੂਪ ਚੜ੍ਹਾਏ 1 ਕਰੋੜ ਰੁਪਏ

10/19/2021 1:05:17 PM

ਕਾਂਗੜਾ— ਮਾਂ ਭਗਵਤੀ ਦੇ 51 ਸ਼ਕਤੀਪੀਠਾਂ ’ਚੋਂ ਮਾਂ ਜਵਾਲਾ ਦੇਵੀ ਮੰਦਰ ਕਾਫੀ ਪ੍ਰਸਿੱਧ ਹੈ। ਇਸ ਮੰਦਰ ਨੂੰ ਜੋਤਾ ਵਾਲੀ ਮੰਦਰ ਦੇ ਨਾਂ ਤੋੋਂ ਵੀ ਜਾਣਿਆ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ’ਚ ਮਾਤਾ ਦੀ ਜੀਭ ਡਿੱਗੀ ਸੀ, ਜਿਸ ਨੂੰ ਜਵਾਲਾਜੀ ਸਥਾਨ ਕਹਿੰਦੇ ਹਨ। ਕਾਂਗੜਾ ਦੇ ਇਸ ਸ਼ਕਤੀਪੀਠ ’ਚ ਨਰਾਤਿਆਂ ਦੇ ਚੜ੍ਹਾਵੇ ’ਚ ਇਕ ਨਵਾਂ ਰਿਕਾਰਡ ਦਰਜ ਕਰਨ ’ਚ ਸਫ਼ਲ ਹੋਏ ਹਨ। ਜਵਾਲਾਮੁਖੀ ਮੰਦਰ ’ਚ ਨਰਾਤਿਆਂ ਮੌਕੇ 10 ਦਿਨਾਂ ਵਿਚ ਕਰੀਬ 2 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਮਾਂ ਜਵਾਲਾ ਦੀ ਪਵਿੱਤਰ ਜੋਤਾਂ ਦੇ ਦਰਸ਼ਨ ਕੀਤੇ ਅਤੇ ਆਸ਼ੀਰਵਾਦ ਲਿਆ। ਉਥੇ ਹੀ ਨਕਦੀ ਚੜ੍ਹਾਵੇ ਦੇ ਰੂਪ ਵਿਚ 1 ਕਰੋੜ 1 ਲੱਖ 473 ਰੁਪਏ ਮਾਂ ਜਵਾਲਾ ਨੂੰ ਦਾਨ ਦੇ ਰੂਪ ਵਿਚ ਭੇਟ ਕੀਤੇ ਗਏ।

ਅਜਿਹੀ ਪਹਿਲੀ ਵਾਰ ਹੋਇਆ ਹੈ ਕਿ ਸ਼ਰਧਾਲੂਆਂ ਨੇ 1 ਕਰੋੜ ਦੀ ਨਕਦੀ 10 ਦਿਨਾਂ ਵਿਚ ਭੇਟ ਕੀਤੀ। ਉੱਥੇ ਹੀ ਇਕ ਧਾਰਮਿਕ ਟਰੱਸਟ ਨੇ ਐਂਬੂਲੈਂਸ ਵੀ ਜਵਾਲਾਮੁਖੀ ਮੰਦਰ ਟਰੱਸ ਨੂੰ ਦਾਨ ਵਿਚ ਭੇਟ ਕੀਤੀ। ਇਸ ਦੇ ਨਾਲ ਹੀ 47 ਗ੍ਰਾਮ ਸੋਨਾ ਅਤੇ 4 ਕਿਲੋ ਦੇ ਕਰੀਬ ਚਾਂਦੀ ਵੀ ਸ਼ਰਧਾਲੂਆਂ ਨੇ ਭੇਟ ਕੀਤੀ। ਵਿਦੇਸ਼ੀ ਕਰੰਸੀ ਵੀ ਸ਼ਰਧਾਲੂਆਂ ਵਲੋਂ ਮਾਂ ਜਵਾਲਾ ਜੀ ਨੂੰ ਭੇਟ  ਕੀਤੀ ਗਈ।

ਉੱਥੇ ਹੀ ਊਨਾ ਦੇ ਚਿੰਤਪੂਰਨੀ ਸ਼ਕਤੀਪੀਠ ’ਚ ਨਰਾਤਿਆਂ ’ਚ 62 ਲੱਖ ਤੋਂ ਵਧੇਰੇ ਨਕਦੀ ਸ਼ਰਧਾਲੂਆਂ ਵਲੋਂ ਚੜ੍ਹਾਈ ਗਈ। ਨਰਾਤੇ ਦੇ 8 ਦਿਨ 2 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਚਿੰਤਪੂਰਨੀ ਦੇਵੀ ਦੀ ਪਾਵਨ ਪਿੰਡੀ ਦੇ ਦਰਸ਼ਨ ਕੀਤੇ। ਬਿਲਾਸਪੁਰ ਸਥਿਤ ਮਾਂ ਨੈਨਾਂ ਦੇਵੀ ਦੇ ਦਰਬਾਰ ’ਚ ਨਰਾਤਿਆਂ ’ਚ 1.90 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਾਵਨ ਪਿੰਡੀ ਦੇ ਦਰਸ਼ਨ ਕੀਤੇ। ਉੱਥੇ ਹੀ 85 ਲੱਖ ਤੋਂ ਵਧੇਰੀ ਨਕਦੀ ਸ਼ਰਧਾਲੂਆਂ ਵਲੋਂ ਭੇਟ ਕੀਤੀ ਗਈ। 

Tanu

This news is Content Editor Tanu