ਹਿਮਾਚਲ ਪ੍ਰਦੇਸ਼ : ਇਸ ਸਾਲ ਸੇਬ ਉਤਪਾਦਨ ''ਚ ਆ ਸਕਦੀ ਹੈ 50 ਫੀਸਦੀ ਦੀ ਗਿਰਾਵਟ

07/01/2023 2:20:51 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਇਸ ਸਾਲ ਸੇਬ ਉਤਪਾਦਨ 'ਚ ਭਾਰੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਅਧਿਕਾਰਤ ਅਨੁਮਾਨ ਅਨੁਸਾਰ, ਉਤਪਾਦਨ ਡੇਢ ਤੋਂ 2 ਕਰੋੜ ਬਕਸਿਆਂ ਦਰਮਿਆਨ ਹੋਵੇਗਾ, ਜਦੋਂ ਕਿ ਪਿਛਲੇ ਸਾਲ 3.36 ਕਰੋੜ ਬਕਸਿਆਂ ਦਾ ਉਤਪਾਦਨ ਹੋਇਆ ਸੀ, ਜੋ ਲਗਭਗ 50 ਫੀਸਦੀ ਦੀ ਗਿਰਾਵਟ ਹੈ। 2010 ਦੇ ਬਾਅਦ ਤੋਂ ਰਾਜ ਨੇ ਚਾਰ ਕਰੋੜ ਤੋਂ ਵੱਧ ਬਕਸਿਆਂ ਨਾਲ ਆਪਣਾ ਵੱਡਾ ਉਤਪਾਦਨ ਦਰਜ ਕੀਤਾ ਸੀ। ਉਤਪਾਦਨ ਸਿਰਫ਼ ਤਿੰਨ ਵਾਰ-2011, 2012 ਅਤੇ 2018 'ਚ 2 ਕਰੋੜ ਬਕਸਿਆਂ ਤੋਂ ਹੇਠਾਂ ਡਿੱਗਿਆ ਹੈ। 

ਬਾਗਬਾਨੀ ਸਕੱਤਰ ਅਮਿਤਾਭ ਅਵਸਥੀ ਕਹਿੰਦੇ ਹਨ,''ਇਸ ਸਾਲ ਫ਼ਲ ਦੇ ਵਿਕਾਸ ਦੇ ਵੱਖ-ਵੱਖ ਪੜਾਵਾਂ 'ਚ ਮੌਸਮ ਅਨੁਕੂਲ ਨਹੀਂ ਰਿਹਾ ਹੈ। ਸਾਡੇ ਅਨੁਮਾਨ ਅਨੁਸਾਰ, ਉਤਪਾਦਨ ਲਗਭਗ 2 ਕਰੋੜ ਬਕਸੇ ਹੋਣ ਦੀ ਸੰਭਾਵਨਾ ਹੈ। ਉਤਪਾਦਨ ਅਨੁਮਾਨ 'ਚ ਭਾਰੀ ਗਿਰਾਵਟ ਇਹ ਦਰਸਾਉਂਦੀ ਹੈ ਕਿ ਇਸ ਸਾਲ ਮੌਸਮ ਕਿੰਨਾ ਅਸਥਿਰ ਰਿਹਾ ਹੈ ਅਤੇ ਜਲਵਾਯੂ ਸਥਿਤੀਆਂ 'ਤੇ ਫ਼ਲਾਂ ਦੀ ਭਾਰੀ ਨਿਰਭਰਤਾ ਹੈ। ਮੌਸਮ ਬੇਹੱਦ ਅਸਥਿਰ ਹੋ ਗਿਆ ਹੈ।'' ਉਨ੍ਹਾਂ ਕਿਹਾ,''ਵਾਤਾਵਰਣ ਵਿਗਿਆਨ ਵਿਭਾਗ ਅਤੇ ਸਰਕਾਰ ਨੂੰ ਮੌਸਮ ਦੇ ਬਦਲਦੇ ਮਿਜਾਜ ਅਤੇ ਸੇਬ 'ਤੇ ਇਸ ਦੇ ਪ੍ਰਭਾਵ ਦਾ ਅਧਿਐਨ ਕਰਨ ਦੀ ਲੋੜ ਹੈ।'' ਸੰਯੁਕਤ ਕਿਸਾਨ ਮੰਚ ਦੇ ਕਨਵੀਨਰ ਹਰੀਸ਼ ਚੌਹਾਨ ਕਹਿੰਦੇ ਹਨ,''ਉਤਪਾਦਨ 'ਤੇ ਪ੍ਰਤੀਕੂਲ ਜਲਵਾਯੂ ਸਥਿਤੀਆਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸਾਨੂੰ ਹੋਰ ਵੱਧ ਤਕਨਾਲੋਜੀ ਲਿਆਉਣ ਦੀ ਜ਼ਰੂਰਤ ਹੈ। ਭਾਵੇਂ ਹੀ ਸੇਬ ਦੀ ਖੇਤੀ ਦਾ ਖੇਤਰ ਫ਼ਲ ਲਗਾਤਾਰ ਵੱਧ ਰਿਹਾ ਹੈ- 2010 'ਚ 1,01,485 ਹੈਕਟੇਅਰ ਤੋਂ ਵੱਧ ਕੇ 2020 'ਚ 1,14,646 ਹੈਕਟੇਅਰ- ਰਾਜ ਪਿਛਲੇ 13 ਸਾਲਾਂ 'ਚ ਆਪਣੇ 2010 ਦੇ ਉਤਪਾਦਨ ਦੀ ਬਰਾਬਰੀ ਨਹੀਂ ਕਰ ਸਕਿਆ ਹੈ। ਪਿਛਲੇ 4 ਸਾਲਾਂ 'ਚ ਉਤਪਾਦਨ ਲਗਭਗ 3 ਕਰੋੜ ਬਕਸਿਆਂ 'ਤੇ ਸਥਿਰ ਹੋ ਗਿਆ ਹੈ ਪਰ ਇਸ ਸਾਲ ਇਸ 'ਚ ਭਾਰੀ ਗਿਰਾਵਟ ਆ ਸਕਦੀ ਹੈ। 

DIsha

This news is Content Editor DIsha