ਹੁਣ ਬੀ.ਐੱਡ. ਕਰਨਾ ਹੋਇਆ ਮਹਿੰਗਾ, ਸਰਕਾਰ ਨੇ ਇੰਨੇ ਹਜ਼ਾਰ ਵਧਾਈ ਫੀਸ

11/21/2019 12:13:26 PM

ਸ਼ਿਮਲਾ— ਹਿਮਾਚਲ ਦੇ 72 ਨਿੱਜੀ ਬੀ. ਐੱਡ. ਕਾਲਜਾਂ 'ਚ ਬੀ.ਐੱਡ ਦੀ ਪੜ੍ਹਾਈ ਮਹਿੰਗੀ ਹੋ ਗਈ ਹੈ। ਸਰਕਾਰ ਨੇ 2 ਸਾਲ ਦੀ ਬੀ. ਐੱਡ. ਫੀਸ 'ਚ 13 ਹਜ਼ਾਰ ਰੁਪਏ ਦਾ ਵਾਧਾ ਕਰਦੇ ਹੋਏ ਫੀਸ ਨੂੰ 85 ਹਜ਼ਾਰ ਰੁਪਏ ਤੋਂ ਵਧਾ ਕੇ 98 ਹਜ਼ਾਰ ਕਰ ਦਿੱਤਾ ਹੈ। ਮੰਗਲਵਾਰ ਨੂੰ ਨਵੇਂ ਫੀਸ ਸਟਰਕਚਰ ਦੀ ਨੋਟੀਫਿਕੇਸ਼ਨ ਜਾਰੀ ਹੋਈ। ਫੀਸ ਨੂੰ ਨਵੀਆਂ ਦਰਾਂ ਸਿੱਖਿਆ ਸੈਸ਼ਨ 2019-20 ਤੋਂ ਲਾਗੂ ਹੋਣਗੀਆਂ। 98 ਹਜ਼ਾਰ ਦੀ ਫੀਸ 2 ਕਿਸਤਾਂ 'ਚ ਵਸੂਲੀ ਜਾਵੇਗੀ। ਪਹਿਲੇ ਸਾਲ 49510 ਰੁਪਏ ਅਤੇ ਦੂਜੇ ਸਾਲ 'ਚ 48490 ਰੁਪਏ ਚੁਕਾਉਣੇ ਪੈਣਗੇ। ਇਸ ਤੋਂ ਇਲਾਵਾ 1400 ਰੁਪਏ ਪ੍ਰਤੀ ਸਮੈਸਟਰ ਯਾਨੀ ਕੁੱਲ ਚਾਰ ਸਮੈਸਟਰ ਦੀ ਪ੍ਰੀਖਿਆ ਫੀਸ 5600 ਰੁਪਏ ਵੱਖ ਤੋਂ ਦੇਣੀ ਹੋਵੇਗੀ। ਲਾਇਬਰੇਰੀ ਸਕਿਓਰਿਟੀ ਫੰਡ ਦੇ ਇਕ ਹਜ਼ਾਰ ਰੁਪਏ ਡਿਗਰੀ ਪੂਰੀ ਹੋਣ 'ਤੇ ਵਾਪਸ ਮਿਲ ਜਾਣਗੇ। ਇਸ ਤੋਂ ਪਹਿਲਾਂ ਮਈ 2017 'ਚ ਫੀਸ ਵਾਧਾ ਹੋਇਆ ਸੀ। 2 ਸਾਲ ਦੀ ਬੀ.ਐੱਡ. ਡਿਗਰੀ ਦੀ ਫੀਸ ਨੂੰ ਸਰਕਾਰ ਨੇ 22 ਹਜ਼ਾਰ ਰੁਪਏ ਵਧਾਇਆ ਸੀ। 84,870 ਰੁਪਏ ਫੀਸ ਸਰਕਾਰ ਨੇ ਤੈਅ ਕੀਤੀ ਸੀ। ਡਿਗਰੀ ਦੇ ਪਹਿਲੇ ਸਾਲ 'ਚ 42,950 ਅਤੇ ਦੂਜੇ ਸਾਲ 'ਚ 41,920 ਰੁਪਏ ਦੀ ਕਿਸਤ ਦੇਣੀ ਤੈਅ ਕੀਤਾ ਸੀ।

ਇਸ ਤੋਂ ਪਹਿਲਾਂ ਨਵੰਬਰ 2016 'ਚ ਸਰਕਾਰ ਨੇ ਨਿੱਜੀ ਬੀ.ਐੱਡ. ਕਾਲਜਾਂ ਦੀ ਫੀਸ ਨੂੰ 45 ਹਜ਼ਾਰ ਰੁਪਏ ਤੋਂ ਵਧਾ ਕੇ 62,870 ਰੁਪਏ ਤੈਅ ਕੀਤਾ ਸੀ। ਪ੍ਰਦੇਸ਼ 'ਚ ਬੀ. ਐੱਡ. ਕਾਲਜਾਂ 'ਚ ਹਰ ਸਾਲ ਕਰੀਬ 8 ਹਜ਼ਾਰ ਵਿਦਿਆਰਥੀ ਦਾਖਲਾ ਲੈਂਦੇ ਹਨ। ਫੀਸ ਵਧਾਉਣ ਦੀ ਮੰਗ ਨੂੰ ਲੈ ਕੇ ਕਾਲਜ ਪ੍ਰੰਬਧਕ ਹਾਈ ਕੋਰਟ ਪੁੱਜ ਗਏ ਸਨ। ਹਾਈ ਕੋਰਟ ਨੇ ਫੈਸਲਾ ਲੈਣ ਲਈ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ। ਹਾਈ ਕੋਰਟ ਦੇ ਆਦੇਸ਼ ਅਨੁਸਾਰ ਨਵਾਂ ਫੀਸ ਸਟਰਕਚਰ ਸੂਚਿਤ ਕੀਤਾ ਗਿਆ ਹੈ। ਪ੍ਰਦੇਸ਼ ਸਰਕਾਰ ਨੇ ਸਿੱਖਿਅਕ ਸੈਸ਼ਨ 2015-17 ਅਤੇ 2016-18 ਦੌਰਾਨ ਵਿਦਿਆਰਥੀਆਂ ਤੋਂ ਵਸੂਲੀ ਵਧ ਫੀਸ ਵਾਪਸ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਹਨ। ਉੱਚ ਸਿੱਖਿਆ ਨਿਰਦੇਸ਼ਕ ਨੇ ਸਪੱਸ਼ਟ ਕੀਤਾ ਹੈ ਕਿ ਵਸੂਲੀ ਗਈ ਵਧ ਫੀਸ ਨੂੰ ਰਿਫੰਡ ਨਹੀਂ ਕਰਨ ਵਾਲੀਆਂ ਨਿੱਜੀ ਸੰਸਥਾਵਾਂ 'ਤੇ ਕਾਰਵਾਈ ਹੋਵੇਗੀ।

DIsha

This news is Content Editor DIsha