ਹਿਮਾਚਲ: ਡੂੰਘੀ ਖੱਡ ''ਚ ਡਿੱਗਾ ਟਿੱਪਰ, ਦੋ ਲੋਕਾਂ ਦੀ ਮੌਤ

01/27/2024 9:52:44 PM

ਸ਼ਿਮਲਾ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਸੰਗਰਾਹ ਸਬ-ਡਿਵੀਜ਼ਨ 'ਚ ਰਜ਼ਾਨਾ ਨੇੜੇ ਟਿੱਪਰ ਡੂੰਘੀ ਖੱਡ 'ਚ ਡਿੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਹਾਦਸਾ ਰਜ਼ਾਨਾ-ਮੈਨਾ ਰੋਡ 'ਤੇ ਵਾਪਰਿਆ, ਜਿੱਥੇ ਟਿੱਪਰ ਬੇਕਾਬੂ ਹੋ ਕੇ 200 ਮੀਟਰ ਡੂੰਘੀ ਖੱਡ 'ਚ ਜਾ ਡਿੱਗਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ - ਪਾਕਿ ਪੁਲਸ ਨੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ, 11 ਸ਼ੱਕੀ ਅੱਤਵਾਦੀ ਕੀਤੇ ਗ੍ਰਿਫ਼ਤਾਰ

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ 25 ਜਨਵਰੀ ਦੀ ਰਾਤ ਕਰੀਬ 1.30 ਵਜੇ ਟਿੱਪਰ ਮੈਨਾ ਤੋਂ ਰਜ਼ਾਨਾ ਵੱਲ ਜਾ ਰਿਹਾ ਸੀ। ਇਸ ਦੌਰਾਨ ਟਾਟੀਆਣਾ ਨਾਮਕ ਸਥਾਨ 'ਤੇ ਡਰਾਈਵਰ ਵਾਹਨ 'ਤੇ ਕੰਟਰੋਲ ਖੋ ਬੈਠਾ ਅਤੇ ਗੱਡੀ ਡੂੰਘੀ ਖੱਡ 'ਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖਮੀਆਂ ਨੂੰ ਤੁਰੰਤ ਡੂੰਘੀ ਖੱਡ 'ਚੋਂ ਕੱਢ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਦਾਹੂ ਪਹੁੰਚਾਇਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦੋਵੇਂ ਜ਼ਖਮੀਆਂ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾਂ ਦੀ ਪਛਾਣ ਦੇਵੇਂਦਰ ਸਿੰਘ (31) ਵਾਸੀ ਬੜਵਾਨਾ ਅਤੇ ਰਾਮਾਨੰਦ (42) ਵਾਸੀ ਰਜ਼ਾਨਾ ਵਜੋਂ ਕੀਤੀ ਹੈ।

ਇਹ ਵੀ ਪੜ੍ਹੋ - ਨਵਜੋਤ ਸਿੱਧੂ ਦੇ ਕਰੀਬੀ ਮਹੇਸ਼ ਇੰਦਰ ਤੇ ਧਰਮਪਾਲ 'ਤੇ ਕਾਂਗਰਸ ਦੀ ਵੱਡੀ ਕਾਰਵਾਈ, ਕੀਤਾ ਪਾਰਟੀ 'ਚੋਂ ਬਾਹਰ

ਦੂਜੇ ਪਾਸੇ ਤਹਿਸੀਲਦਾਰ ਸੰਗਰਾਹ ਪ੍ਰੋਮਿਲਾ ਧੀਮਾਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਹਜ਼ਾਰ ਰੁਪਏ ਦੀ ਫੌਰੀ ਸਹਾਇਤਾ ਪ੍ਰਦਾਨ ਕੀਤੀ। ਡੀਐਸਪੀ ਸੰਘਰਾ ਮੁਕੇਸ਼ ਡਡਵਾਲ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਦਦਾਹੂ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।

'ਜਗਬਾਣੀਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

 

Inder Prajapati

This news is Content Editor Inder Prajapati