ਹਾਈਪ੍ਰੋਫਾਈਲ ਮਰਡਰ : ਯਮੁਨਾਨਗਰ ''ਚ ਵਪਾਰੀ ਦੀ ਹੱਤਿਆ, CCTV ਫੁਟੇਜ ਕੀਤੀ ਡਿਲੀਟ

02/20/2018 3:55:04 PM

ਯਮੁਨਾਨਗਰ — ਸੋਮਵਾਰ ਨੂੰ ਹਰਿਆਣਾ ਦਾ ਜ਼ਿਲਾ ਯਮੁਨਾਨਗਰ ਇਕ ਹਾਈ ਪ੍ਰੋਫਾਈਲ ਹੱਤਿਆ ਕਾਂਡ ਨਾਲ ਕੰਬ ਗਿਆ। ਪ੍ਰਸਿੱਧ ਵਪਾਰੀ ਸਰਦਾਰਾ ਸਿੰਘ ਨੂੰ ਉਸ ਦੇ ਹੀ ਨਿੱਜੀ ਰੈਸਟ ਹਾਊਸ 'ਚ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੱਟ ਦਿੱਤਾ ਗਿਆ ਸੀ। ਰੈਸਟ ਹਾਊਸ ਦੀ ਹਰ ਚੀਜ਼ 'ਤੇ ਲੱਗਾ ਖੂਨ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਵਾਰਦਾਤ ਦੀ ਫੁੱਟੇਜ ਨੂੰ ਸ਼ੱਕੀ ਢੰਗ ਨਾਲ ਡਿਲੀਟ ਕਰ ਦਿੱਤਾ ਗਿਆ। ਫਿਲਹਾਲ ਜ਼ਿਲੇ ਦੇ ਐੱਸ.ਪੀ. ਨੇ ਪੁਲਸ ਦੀਆਂ ਕਈ ਟੀਮਾਂ ਦਾ ਗਠਨ ਕਰਕੇ ਅਣਪਛਾਤੇ ਹੱਤਿਆਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


ਯਮੁਨਾਨਗਰ ਦੇ ਪ੍ਰਸਿੱਧ ਵਪਾਰੀ ਸਰਦਾਰਾਂ ਸਿੰਘ ਦੇ ਨਿੱਜੀ ਰੈਸਟ ਹਾਊਸ 'ਚ ਖਿੱਲਰਿਆ ਸਮਾਨ ਅਤੇ ਹਰ ਚੀਜ਼ 'ਤੇ ਲੱਗਾ ਖੂਨ ਸਰਦਾਰਾ ਸਿੰਘ ਦੀ ਭਿਆਨਕ ਤਰੀਕੇ ਨਾਲ ਕੀਤੀ ਗਈ ਹੱਤਿਆ ਦੀ ਗਵਾਹੀ ਦੇ ਰਿਹਾ ਸੀ। ਮੌਕੇ 'ਤੇ ਹੀ ਮਰ ਚੁੱਕੇ ਸਰਦਾਰਾ ਸਿੰਘ ਦੇ ਸਰੀਰ 'ਤੇ ਅਣਪਛਾਤੇ ਬਦਮਾਸ਼ਾਂ ਵਲੋਂ ਕੀਤੇ ਗਏ ਤੇਜ਼ ਹਥਿਆਰਾਂ ਨਾਲ ਦਰਜਨਾਂ ਵਾਰ ਦਰਦਨਾਕ ਹੱਤਿਆ ਦੀ ਗਵਾਹੀ ਦੇ ਰਹੇ ਸਨ।


ਸਰਦਾਰਾਂ ਸਿੰਘ ਦੇ ਬੇਟੇ ਅਨਿਲ ਅਨੁਸਾਰ ਉਸਦੇ ਪਿਤਾ ਵਪਾਰੀ ਕੰਮਕਾਜ ਕਰਕੇ ਕਈ ਵਾਰ ਰੈਸਟ ਹਾਊਸ ਵਿਚ ਹੀ ਰੁਕ ਜਾਂਦੇ ਸਨ। ਉਸ ਦੀ ਆਪਣੇ ਪਿਤਾ ਨਾਲ ਐਤਵਾਰ ਦੀ ਸ਼ਾਮ ਗੱਲ ਹੋਈ ਸੀ ਅਤੇ ਉਨ੍ਹਾਂ ਨੇ ਸੋਮਵਾਰ ਦੀ ਸਵੇਰੇ ਆਉਣ ਬਾਰੇ ਕਿਹਾ ਸੀ।
ਅਨਿਲ ਨੇ ਦੱਸਿਆ ਕਿ ਜਿਸ ਸਮੇਂ ਉਹ ਸਵੇਰੇ ਆਇਆ ਤਾਂ ਗੇਟ ਅੰਦਰੋਂ ਬੰਦ ਸੀ ਅਤੇ ਕਾਫੀ ਦੇਰ ਖੜਕਾਉਣ ਤੋਂ ਬਾਅਦ ਵੀ ਅੰਦਰੋਂ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਨੇ ਡਰਾਈਵਰ ਨੂੰ ਕੰਧ ਟਪਾ ਕੇ ਅੰਦਰ ਭੇਜਿਆ। ਉਸ ਸਮੇਂ ਦਿਖਾਈ ਦਿੱਤੇ ਦ੍ਰਿਸ਼ ਤੋਂ ਉਨ੍ਹਾਂ ਨੂੰ ਇਹ ਵਾਰਦਾਤ ਲੁੱਟ ਦੇ ਇਰਾਦੇ ਨਾਲ ਅੰਜਾਮ ਦਿੱਤੀ ਗਈ ਲੱਗ ਰਹੀ ਸੀ।
ਮਾਮਲਾ ਸ਼ਹਿਰ ਦੇ ਵੱਡੇ ਵਪਾਰੀ ਦੀ ਹੱਤਿਆ ਦਾ ਸੀ। ਇਸ ਲਈ ਖੁਦ ਐੱਸ.ਪੀ. ਰਾਜੇਸ਼ ਕਾਲਿਆ ਮੌਕੇ ਦਾ ਨੀਰੀਖਣ ਕਰਨ ਲਈ ਪਹੁੰਚੇ। ਸਰਦਾਰਾਂ ਸਿੰਘ ਦੇ ਨਿੱਜੀ ਰੈਸਟ ਹਾਊਸ ਦੇ ਚੱਪੇ-ਚੱਪੇ 'ਤੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਸਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਕੈਮਰਿਆਂ ਦੀ ਫੁੱਟੇਜ ਸ਼ੱਕੀ ਹਾਲਾਤਾਂ 'ਚ ਡੀਲੀਟ ਕੀਤੀ ਹੋਈ ਮਿਲੀ।
ਐੱਸ.ਪੀ. ਰਾਜੇਸ਼ ਕਾਲੀਆ,ਸੀਨ ਆਫ ਕ੍ਰਾਈਮ ਦਸਤਾ ਅਤੇ ਖੁਫੀਆ ਵਿਭਾਗ ਦੇ ਅਧਿਕਾਰੀ ਇਸ ਹੱਤਿਆ ਦੀ ਗੁੱਥੀ ਦਾ ਹੱਲ ਕਰਨ 'ਚ ਲੱਗੇ ਹੋਏ ਹਨ।
ਫਿਲਹਾਲ ਪੁਲਸ ਦੀ ਜਾਂਚ ਸਿਫਰ ਤੋਂ ਸ਼ੁਰੂ ਹੋ ਕੇ ਸਿਫਰ 'ਤੇ ਹੀ ਖੜ੍ਹੀ ਹੈ। ਅਧਿਕਾਰੀ ਇਸ ਵਾਰਦਾਤ ਨੂੰ ਲੁੱਟ ਜਾਂ ਕਿਸੇ ਰੰਜਿਸ਼ ਦੇ ਐਂਗਲ ਤੋਂ ਦੇਖ ਰਹੇ ਹਨ।