ਤੇਜ਼ ਰਫਤਾਰ ਦਾ ਕਹਿਰ: 2 ਬਾਈਕਾਂ ਦੀ ਆਪਸ ''ਚ ਹੋਈ ਟੱਕਰ, 2 ਦੀ ਮੌਤ

11/07/2017 1:22:09 PM

ਸੀਤਾਪੁਰ— ਉਤਰ ਪ੍ਰਦੇਸ਼ ਦੇ ਸੀਤਾਪੁਰ 'ਚ ਉਸ ਸਮੇਂ ਹੱਲਚੱਲ ਮਚ ਗਈ ਜਦੋਂ 2 ਬਾਈਕਾਂ ਦੀਆਂ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 2 ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 4 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਗੰਭੀਰ ਹਾਲਤ ਦੇਖਦੇ ਹੋਏ ਉਨ੍ਹਾਂ ਨੂੰ ਜ਼ਿਲਾ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। 
ਘਟਨਾ ਮਾਨਪੁਰ ਦੇ ਬਖਰੀਆ ਦੇ ਸੇਵਾ ਦਲ ਧਰਮਕਾਂਟੇ ਨੇੜੇ ਦੀ ਹੈ। ਜਿੱਥੇ ਤੇਜ਼ ਰਫਤਾਰ ਨਾਲ ਉਲਟ ਦਿਸ਼ਾਵਾਂ ਤੋਂ 2 ਬਾਈਕਾਂ ਆ ਰਹੀਆਂ ਸੀ। ਰਫਤਾਰ ਤੇਜ਼ ਹੋਣ ਕਾਰਨ ਬੇਕਾਬੂ ਹੋ ਕੇ ਬਾਈਕਾਂ ਆਹਮਣੇ-ਸਾਹਮਣੇ ਤੋਂ ਟਕਰਾ ਗਈਆਂ। ਇਸ ਹਾਦਸੇ 'ਚ 2 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 4 ਹੋਰ ਜ਼ਖਮੀ ਹੋ ਗਏ। ਜਿਨ੍ਹਾਂ 2 ਵਿਅਕਤੀਆਂ ਦੀ ਮੌਤ ਹੋਈ ਉਨ੍ਹਾਂ ਦੀ ਪਛਾਣ ਮੋਈਨੁੱਦੀਨ ਸਿੱਦੀਕੀ ਅਤੇ ਵਿਵੇਕ ਅਗਨੀਹੋਤਰੀ ਪੁੱਤਰ ਵਿਪਿਨ ਦੋਹੇਂ ਵਿਅਕਤੀ ਕੋਤਵਾਲੀ ਸਦਰ ਸੀਤਾਪੁਰ ਅਤੇ ਮੁੱਹਲਾ ਝੱਜਰ ਕੋਤਵਾਲੀ ਬਿਸਵਾਂ ਦੇ ਰੂਪ 'ਚ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਏ.ਐਸ.ਪੀ ਉਤਰ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸਾਰੇ ਜ਼ਖਮੀਆਂ ਨੂੰ ਸੀ.ਐਚ.ਸੀ ਬਿਸਵਾਂ 'ਚ ਭਰਤੀ ਕਰਵਾਇਆ ਗਿਆ ਹੈ।