ਟਰੰਪ ਦੀ ਯਾਤਰਾ ਨੂੰ ਲੈ ਕੇ ਕਸ਼ਮੀਰ ’ਚ ਹਾਈ ਅਲਰਟ

02/22/2020 10:49:12 PM

ਸ਼੍ਰੀਨਗਰ — ਕਸ਼ਮੀਰ ਘਾਟੀ ’ਚ ਤਕਰੀਬਨ 200 ਅੱਤਵਾਦੀਆਂ ਦੀ ਮੌਜੂਦਗੀ ਸੁਰੱਖਿਆ ਬਲਾਂ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯਾਤਰਾ ਤੋਂ ਪਹਿਲਾਂ ਘਾਟੀ ਵਿਚ ਕੋਈ ਵੱਡੀ ਅੱਤਵਾਦੀ ਵਾਰਦਾਤ ਨਾ ਹੋਵੇ, ਇਸ ਲਈ ਸੁਰੱਖਿਆ ਬਲਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਘਾਟੀ ’ਚ ਸਖਤੀ ਕਾਰਣ ਏਜੰਸੀਆਂ ਨੇ ਇਹ ਖਦਸ਼ਾ ਵੀ ਜ਼ਾਹਿਰ ਕੀਤਾ ਹੈ ਕਿ ਕੁਝ ਅੱਤਵਾਦੀ ਲੁਕਣ ਲਈ ਹੋ ਸਕਦਾ ਹੈ ਦੇਸ਼ ਦੇ ਦੂਸਰੇ ਸੂਬਿਆਂ ਵਿਚ ਭੱਜ ਗਏ ਹੋਣ। ਪਾਕਿਸਤਾਨ ਲਗਾਤਾਰ ਘੁਸਪੈਠ ਕਰਵਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਘਾਟੀ ਵਿਚ ਤਕਰੀਬਨ 50 ਵਿਦੇਸ਼ੀ ਅੱਤਵਾਦੀ ਮੌਜੂਦ ਹਨ।

ਸੂਤਰਾਂ ਅਨੁਸਾਰ ਸੁਰੱਖਿਆ ਬਲਾਂ ਤੋਂ ਬਚਣ ਲਈ ਅੱਤਵਾਦੀ ਧੜਿਆਂ ਵਲੋਂ ਅਪਣਾਈ ਜਾ ਰਹੀ ਰਣਨੀਤੀ ’ਤੇ ਸੁਰੱਖਿਆ ਬਲਾਂ ਦੀ ਪੂਰੀ ਨਜ਼ਰ ਹੈ। ਠੰਡ ਘੱਟ ਹੋਣ ਤੋਂ ਬਾਅਦ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਖਿਲਾਫ ਆਪ੍ਰੇਸ਼ਨ ਤੇਜ਼ ਹੋਵੇਗਾ ਤੇ ਲੁਕੇ ਹੋਏ ਅੱਤਵਾਦੀਆਂ ਨੂੰ ਢੇਰ ਕਰਨ ’ਚ ਉਨ੍ਹਾਂ ਨੂੰ ਜ਼ਿਆਦਾ ਸਫਲਤਾ ਮਿਲੇਗੀ।

Inder Prajapati

This news is Content Editor Inder Prajapati