ਮਥੁਰਾ ਦੀ ਹਾਲਤ ''ਤੇ ਬੋਲੀ ਹੇਮਾਮਾਲਿਨੀ, ਕਿਹਾ-ਇਥੇ ''ਕ੍ਰਿਸ਼ਣ'' ਤੋਂ ਜ਼ਿਆਦਾ ਕੰਸ ਪੈਦਾ ਹੋ ਗਏ ਹਨ

05/25/2017 1:03:55 PM

ਮਥੁਰਾ — ਮਥੁਰਾ ਦੀ ਸੰਸੰਦ ਦੀ ਮੈਂਬਰ ਹੇਮਾਮਾਲਿਨੀ ਨੇ ਕਿਹਾ ਹੈ ਕਿ ਮਥੁਰਾ 'ਚ ਅੱਜਕੱਲ੍ਹ ਅਪਰਾਧ ਬਹੁਤ ਵੱਧ ਗਿਆ ਹੈ, ਜਦੋਂਕਿ ਪਹਿਲਾਂ ਇਸ ਤਰ੍ਹਾਂ ਨਹੀਂ ਸੀ। ਹੇਮਾਮਾਲਿਨੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਯੋਗੀ ਨੂੰ ਮਿਲਕੇ ਇੱਥੋਂ ਦੇ ਵਪਾਰੀਆਂ ਨੂੰ ਸੁਰੱਖਿਆ ਮੁਹੱਇਆ ਕਰਵਾਉਣ ਲਈ ਕਹਿਣਗੇ।
ਹੇਮਾਮਾਲਿਨੀ 15 ਮਈ ਨੂੰ ਮਥੁਰਾ ਦੇ ਸਰਾਫਾ ਬਾਜ਼ਾਰ 'ਚ ਦੋ ਵਪਾਰੀਆਂ ਦੇ ਕਤਲ ਕਰਕੇ ਲੱਖਾਂ ਕਰੋੜਾਂ ਰੁਪਏ ਦੇ ਗਹਿਣਿਆਂ ਦੀ ਲੁੱਟ ਤੋਂ ਬਾਅਦ ਪੀੜਤ ਪਰਿਵਾਰ ਨੂੰ ਮਿਲਣ ਗਈ ਸੀ। ਉਨ੍ਹਾਂ ਨੇ ਦੋਵੇਂ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਿਯਾਂ ਦਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਮਿਲਣ ਤੋਂ ਬਾਅਦ ਕਿਹਾ ਕਿ ਮੈਂ ਕਦੇ ਸੋਚਿਆਂ ਵੀ ਨਹੀਂ ਸੀ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਸੋਚ ਕੇ ਆਈ ਸੀ ਕਿ ਇਹ ਭਗਵਾਨ ਕ੍ਰਿਸ਼ਣ ਦੀ ਨਗਰੀ ਹੈ। ਇਥੇ ਕਣ-ਕਣ 'ਚ ਭਗਵਾਨ ਕ੍ਰਿਸ਼ਣ ਦਾ ਨਿਵਾਸ ਹੈ। ਪਰ ਹੁਣ ਦੇਖਦੀ ਹਾਂ ਕਿ ਇਥੇ ਕ੍ਰਿਸ਼ਣ ਤੋਂ ਵੀ ਜ਼ਿਆਦਾ ਕੰਸ ਪੈਦਾ ਹੋ ਗਏ ਹਨ। ਪਹਿਲਾਂ ਇਸ ਤਰ੍ਹਾਂ ਨਹੀਂ ਸੀ।
ਹੇਮਾਮਾਲਿਨੀ ਨੇ ਕਿਹਾ ਕਿ ਸੰਸਦੀ ਮੈਂਬਰ ਹੋਣ ਦੇ ਨਾਤੇ ਹੀ ਨਹੀਂ , ਇਕ ਔਰਤ ਹੋਣ ਦੇ ਨਾਤੇ ਵੀ ਇਸ ਘਟਨਾ ਤੋਂ ਬਹੁਤ ਦੁਖੀ ਹਾਂ। ਦੋਵੇਂ ਵਪਾਰੀਆਂ ਦੀਆਂ ਪਤਨੀਆਂ, ਛੋਟੇ ਬੱਚੇ ਅਤੇ ਪਰਿਵਾਰ ਵਾਲੇ ਸਾਰੇ ਹੀ ਬਹੁਤ ਦੁਖੀ ਹਨ। ਘਟਨਾ ਦਾ ਪਤਾ ਲੱਗਦੇ ਹੀ ਮੈਂ ਲਗਾਤਾਰ ਉਨ੍ਹਾਂ ਦੇ ਸੰਪਰਕ 'ਚ ਹਾਂ। ਘਟਨਾ ਤੋਂ ਬਾਅਦ ਜ਼ਖ਼ਮੀ ਹੋਏ ਪੰਜ ਵਪਾਰੀਆਂ ਅਤੇ ਕਾਰੀਗਰਾਂ ਨੂੰ ਸਰਕਾਰੀ ਹਸਪਤਾਲ 'ਚ ਸਹੀ ਇਲਾਜ ਅਤੇ ਹੋਰ ਸੁਵੀਧਾਵਾਂ ਨਾ ਮਿਲਣ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਮੈਂ ਵੀ ਦੇਖਿਆ ਹੈ ਕਿ ਮਥੁਰਾ ਦੇ ਹਸਪਤਾਲਾਂ 'ਚ ਡਾਕਟਰ ਨਹੀਂ ਰਹਿੰਦੇ।
ਪਰਿਵਾਰ ਵਾਲਿਆਂ ਨੇ ਦੱਸਿਆ ਹੈ ਕਿ ਨਾ ਤਾਂ ਜ਼ਖ਼ਮੀਆਂ ਨੂੰ ਲਿਆਉਣ ਸਮੇਂ ਸਟ੍ਰੈਚਰ ਮਿਲਿਆ ਅਤੇ ਨਾ ਹੀ ਡਾਕਟਰ। ਇਥੋਂ ਤੱਕ ਕਿ ਜਦੋਂ ਪਰਿਵਾਰ ਵਾਲੇ ਜ਼ਖ਼ਮੀਆਂ ਨੂੰ ਐਮਰਜੰਸੀ ਵਿਭਾਗ ਲੈ ਕੇ ਗਏ ਤਾਂ ਬਿਜਲੀ ਚਲੀ ਗਈ ਅਤੇ ਇਸ ਦਾ ਕੋਈ ਵੀ ਵਿਕਲਪਕ ਪ੍ਰਬੰਧ ਨਹੀਂ ਸੀ। ਮ੍ਰਿਤਕ ਵਪਾਰੀ ਮੇਘ ਅਗਰਵਾਲ ਦੇ ਪਿਤਾ ਨੇ ਮਹੇਸ਼ ਚੰਦਰ ਅਗਰਵਾਲ ਨੇ ਦੋਸ਼ੀਆਂ ਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ(ਰਾਸੁਕਾ) ਦੇ ਤਹਿਤ ਕਾਰਵਾਈ ਅਤੇ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਵਿਕਾਸ ਗੋਇਲ ਦੇ ਪਿਤਾ ਨੇ ਮ੍ਰਿਤਕ ਵਪਾਰੀ ਦੇ ਪਰਿਵਾਰ ਵਾਲਿਆਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।